Khaki uniform stained : ਕਾਨੂੰਨ ਦੇ ਰਾਖਿਆਂ ਵਲੋਂ ਹੀ ਖਾਕੀ ਵਰਦੀ ਨੂੰ ਦਾਗ ਲਾਏ ਜਾਣ ਦਾ ਅਜਿਹਾ ਹੀ ਇੱਕ ਮਾਮਲਾ ਜ਼ਿਲਾ ਲੁਧਿਆਣਾ ‘ਚ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ ਮਾਰਕੁੱਟ ਦਾ ਮਾਮਲਾ ਖਤਮ ਕਰਨ ਲਈ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਥਾਣਾ ਜਮਾਲਪੁਰ ਦੇ ਏ.ਐੱਸ.ਆਈ. ਜਸਵਿੰਦਰ ਸਿੰਘ ਨੂੰ ਵਿਜੀਲੇਂਸ ਨੇ 10ਹਜ਼ਾਰ ਰੁਪਏ ਸਮੇਤ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਉਥੇ ਹੀ ਪੁਲਸ ਨੇ ਵੀਡੀਓ ਵੀ ਕਬਜ਼ੇ ‘ਚ ਲੈ ਲਿਆ ਹੈ, ਜੋ ਪੀੜਤ ਪੱਖ ਵਲੋਂ ਬਣਾਈ ਗਈ ਸੀ।
ਦੱਸ ਦੇਈਏ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸਦਾ ਪਿਛਲਾ ਸਾਰਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਸ਼ਿਕਾਇਤ ਕਰਤਾ ਅਜੇ ਤਿਵਾੜੀ ਨੇ ਇੰਸਪੈਕਟਰ ਰਣਜੀਤ ਸਿੰਘ ਨੂੰ ਦੱਸਿਆ ਕਿ ਉਸਦਾ ਝਗੜਾ ਮਈ ‘ਚ ਗੁਆਂਢੀਆਂ ਨਾਲ ਹੋਇਆ ਸੀ।ਇਸਦੇ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ,ਉਹ ਜ਼ਮਾਨਤ ‘ਤੇ ਛੁੱਟ ਗਿਆ।ਪਰ ਪੀੜਤ ਦੀ ਪਤਨੀ ਨੇ ਕਿਹਾ ਕਿ ਉਸਦਾ ਪਤੀ ਬੇਕਸੂਰ ਹੈ।ਇਸਦੀ ਜਾਂਚ ਐੱਸ.ਐੱਚ.ਓ.ਨੇ ਏ.ਐੱਸ.ਆਈ. ਜਸਵਿੰਦਰ ਸਿੰਘ ਨੂੰ ਸੌਂਪ ਦਿੱਤੀ।ਬੀਤੇ ਦਿਨੀਂ ਏ.ਐੱਸ.ਆਈ. ਨੇ ਕਿਹਾ ਕਿ ਉਹ ਉਸਨੂੰ ਬੇਕਸੂਰ ਸਾਬਤ ਕਰ ਦੇਵੇਗਾ, ਪਰ ੳੇੁਸ ਨੂੰ 25 ਹਜ਼ਾਰ ਦੇਣੇ ਪੈਣਗੇ।ਪਰ ਬਾਅਦ ‘ਚ ਗੱਲ 20 ਹਜ਼ਾਰ ‘ਚ ਪੱਕੀ ਹੋਈ।ਉਸ ਨੇ ਪੀੜਤ ਨੂੰ ਕਿਹਾ ਕਿ ਉਹ ਪੈਸੇ ਉਸ ਨੂੰ ਕਿਸ਼ਤਾਂ ‘ਚ ਦੇ ਦੇਵੇ।ਪਹਿਲੀ ਕਿਸ਼ਤ ਸੋਮਵਾਰ ਨੂੰ ਦੇਣ ਲਈ ਬੁਲਾਇਆ ਤਾਂ ਪੀੜਤ ਨੇ ਏ.ਐੱਸ.ਆਈ. ਦੀ ਵੀਡੀਓ ਬਣਾ ਕੇ ਵਿਜੀਲੇਂਸ ‘ਚ ਸ਼ਿਕਾਇਤ ਕੀਤੀ।ਉਨ੍ਹਾਂ ਨੇ ਬੀਤੇ ਦਿਨ ਦੋਸ਼ੀ ਨੂੰ ਰੰਗੇ-ਹੱਥੀ ਗ੍ਰਿਫਤਾਰ ਕੀਤਾ ਹੈ।