ed raids nigra infra ludhiana: ਲੁਧਿਆਣਾ ਸਮੇਤ ਜੰਮੂ ਕਸ਼ਮੀਰ ਅਤੇ ਦਿੱਲੀ ਦੇ 16 ਥਾਵਾਂ ‘ਤੇ ਬੀਤੇ ਦਿਨ ਭਾਲ ਵੀਰਵਾਰ ਨੂੰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇਮਾਰੀ ਕੀਤੀ। ਦੱਸ ਦੇਈਏ ਕਿ ਇਹ ਮਾਮਲੇ ਜੰਮੂ-ਕਸ਼ਮੀਰ ਬੈਂਕ ਨਾਲ ਜੁੜੇ ਲੋਨ ਫਰਜ਼ੀਵਾੜੇ ਦਾ ਹੈ, ਜਿਸ ‘ਚ ਲੁਧਿਆਣਾ ਦੇ ਨਾਈਗਰਾ ਇੰਫਰਾ ਦੇ ਮਾਲਕ ਦੇ ਹਿਲਾਲ ਰਾਥਰ ਨਾਲ ਸਬੰਧਾਂ ਦੇ ਨਾਲ-ਨਾਲ ਵਪਾਰਿਕ ਲੈਣਦੇਣ ਦੀ ਗੱਲ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਪ੍ਰਕਿਰਿਆ ਦੌਰਾਨ ਈ.ਡੀ. ਨੂੰ ਕਈ ਅਜਿਹੇ ਦਸਤਾਵੇਜ ਵੀ ਮਿਲੇ, ਜਿਸ ‘ਚ ਇਸ ਘੋਟਾਲੇ ‘ਚ ਇਨ੍ਹਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਦੇ ਤਹਿਤ ਈ.ਡੀ. ਜਲੰਧਰ ਟੀਮ ਵੱਲੋਂ ਕਾਰਵਾਈ ਕਰਕੇ ਕੰਪਨੀ ਦੇ ਮਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਲੁਧਿਆਣਾ ਦੇ ਕੁਝ ਹੋਰ ਉਦਯੋਗਪਤੀ ਵੀ ਇਸ ਮਾਮਲੇ ਦੀ ਚਪੇਟ ‘ਚ ਆਉਣ ਦੀ ਸੰਭਾਵਨਾ ਹੈ ਫਿਲਹਾਲ ਟੀਮ ਜਾਂਚ ‘ਚ ਜੁੱਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਲਗਭਗ 177 ਕਰੋੜ ਲੋਨ ਫਰਜ਼ੀਵਾੜੇ ਦਾ ਹੈ। ਜੋ ਕਿ ਅਕਤੂਬਰ 2019 ‘ਚ ਏ.ਸੀ.ਬੀ ਨੇ ਜੰਮੂ ਅਤੇ ਕਸ਼ਮੀਰ ਬੈਂਕ ਦੇ ਸਾਬਕਾ ਚੇਅਰਮੈਨ ਮੁਸ਼ਤਾਕ ਅਹਿਮਦ ਖਿਲਾਫ ਫਰਜ਼ੀ ਲੋਨ ਮਨਜ਼ੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਜੰਮੂ-ਕਸ਼ਮੀਰ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਸੀ.ਬੀ.ਆਈ ਨੇ ਵੀ ਕੇਸ ਦਰਜ ਕਰ ਲਿਆ ਸੀ। ਹੁਣ ਜੰਮੂ -ਕਸ਼ਮੀਰ ਬੈਂਕ ਦੇ ਕਈ ਸ਼ੱਕੀ ਅਧਿਕਾਰੀਆਂ ਖਿਲਾਫ ਦਰਜ ਮਾਮਲੇ ਸਬੰਧੀ ਛਾਪੇਮਾਰੀ ਚੱਲ ਰਹੀ ਹੈ।