Air India crash: ਕੇਰਲਾ ਦੇ ਕੋਝਿਕੋਡ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਪਾਇਲਟ ਅਤੇ ਸਹਿ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਦੁਬਈ ਤੋਂ ਏਅਰ ਇੰਡੀਆ ਦਾ ਜਹਾਜ਼ ਲੈਂਡਿੰਗ ਕਰਦੇ ਸਮੇਂ ਫਿਸਲ ਗਿਆ ਅਤੇ 35 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਾ । ਇਸ ਹਾਦਸੇ ਵਿੱਚ ਜਹਾਜ਼ ਦੇ ਦੋ ਟੁਕੜੇ ਹੋ ਗਏ । ਇਸ ਹਾਦਸੇ ਵਿੱਚ ਪਾਇਲਟ ਅਤੇ ਸਹਿ ਪਾਇਲਟ ਦੀ ਮੌਤ ਹੋ ਗਈ । ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਮਲਬੇ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਹੈ। ਵਿਦੇਸ਼ ਰਾਜ ਮੰਤਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੋਝਿਕੋਡ ਪਹੁੰਚੇ ਹਨ।
ਦਰਅਸਲ, ਏਅਰ ਇੰਡੀਆ ਦੀ ਫਲਾਈਟ AXB1344, ਬੋਇੰਗ 737 ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ਤੋਂ ਕੋਝਿਕੋਡ ਆ ਰਹੀ ਸੀ। ਦੁਬਈ ਤੋਂ 184 ਯਾਤਰੀਆਂ ਅਤੇ 2 ਪਾਇਲਟਾਂ ਕਰੂ ਦੇ 6 ਮੈਂਬਰਾਂ ਨੂੰ ਲੈ ਕੇ ਕੋਝਿਕੋਡ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼ ਰਨਵੇ ਨੂੰ ਪਾਰ ਕਰਦੇ ਹੋਏ ਦੀਵਾਰ ਨਾਲ ਟਕਰਾ ਗਿਆ ਅਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਇਸ ਹਾਦਸੇ ਤੋਂ ਬਾਅਦ ਹਫੜਾ-ਦਫੜੀ ਮੱਚ ਗਈ।
ਡੀਜੀਸੀਏ ਦੇ ਡੀਜੀ ਅਨੁਸਾਰ ਘੱਟੋ-ਘੱਟ 170 ਲੋਕ ਸੁਰੱਖਿਅਤ ਹਨ। ਪਰ ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਅਤੇ ਸਹਿ ਪਾਇਲਟ ਦੀ ਮੌਤ ਹੋ ਗਈ । ਉੱਥੇ ਹੀ ਕੈਬਿਨ ਦੇ ਚਾਲਕ ਦਲ ਦੇ ਚਾਰ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਕੇਰਲ ਦੇ ਡੀਜੀਪੀ ਨੇ ਦੱਸਿਆ ਕਿ 18 ਲੋਕਾਂ ਦੀ ਮੌਤ ਹੋ ਗਈ ਹੈ । ਕੁਝ ਲੋਕ ਮਲਬੇ ਵਿੱਚ ਵੀ ਫਸ ਗਏ ਸਨ। ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ, ਪਰ ਮੁੱਢਲੀ ਜਾਣਕਾਰੀ ਅਨੁਸਾਰ ਜਹਾਜ਼ ਰਨਵੇ ਨੂੰ ਪਾਰ ਕਰ ਗਿਆ।
ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਜਹਾਜ਼ ਲੈਂਡ ਕਰ ਰਿਹਾ ਸੀ ਉਸ ਸਮੇਂ ਵਿਜ਼ੀਬਿਲਿਟੀ ਘੱਟ ਸੀ। ਭਾਰੀ ਬਾਰਿਸ਼ ਹੋ ਰਹੀ ਸੀ। ਰਨਵੇ ਵੀ ਪਾਣੀ ਨਾਲ ਭਰਿਆ ਹੋਇਆ ਸੀ। ਅਜਿਹੀ ਸਥਿਤੀ ਵਿੱਚ ਦੁਬਈ ਤੋਂ ਉਡਾਣ ਭਰਨ ਵਾਲਾ ਏਅਰ ਇੰਡੀਆ ਦਾ ਜਹਾਜ਼ ਸ਼ਾਮ ਨੂੰ ਕਰੀਬ 7.41 ਵਜੇ ਕੋਝਿਕੋਡ ਪਹੁੰਚਿਆ ਸੀ । ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਦੌਰਾਨ ਜਹਾਜ਼ ਵਿੱਚ ਅੱਗ ਨਹੀਂ ਲੱਗੀ। ਇਸ ਘਟਨਾ ਤੋਂ ਕੁਝ ਹੀ ਸਮੇਂ ਬਾਅਦ NDRF ਦੀ ਮੌਕੇ ‘ਤੇ ਪਹੁੰਚ ਗਈ ਯਤੇ ਉਸਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਦੱਸ ਦੇਈਏ ਕਿ ਏਅਰ ਇੰਡੀਆ ਨੇ ਯਾਤਰੀਆਂ ਬਾਰੇ ਜਾਣਕਾਰੀ ਲਈ ਯਾਤਰੀ ਜਾਣਕਾਰੀ ਕੇਂਦਰ ਦੀ ਸ਼ੁਰੂਆਤ ਕੀਤੀ ਹੈ। ਫਲਾਈਟ ਵਿੱਚ ਸਵਾਰ ਯਾਤਰੀਆਂ ਦੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ। ਹਾਦਸੇ ਤੋਂ ਬਾਅਦ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ (0565463903, 0543090572, 0543090572, 0543090575) ਨਾਲ ਸੰਪਰਕ ਕੀਤਾ ਜਾ ਸਕਦਾ ਹੈ।