coronavirus deaths Cemetery ashes: ਕੋਰੋਨਾ ਮਹਾਮਾਰੀ ਦਾ ਅਸਰ ਰਿਸ਼ਤਿਆਂ ਦੇ ਵੀ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਵਾਇਰਸ ਕਾਰਨ ਆਪਣੇ ਹੀ ਆਪਣਿਆਂ ਦੀਆਂ ਅਸਥੀਆਂ ਲਿਜਾਣ ਤੋਂ ਕਤਰਾ ਰਹੇ ਹਨ। ਦਰਅਸਲ ਮਾਮਲਾ ਲੁਧਿਆਣਾ ਦੇ ਢੋਲੇਵਾਲ ਸ਼ਮਸ਼ਾਨਘਾਟ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀਆਂ ਅਸਥੀਆਂ ਪਈਆਂ ਹਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਸਥੀਆਂ ਲਿਜਾ ਹੀ ਨਹੀਂ ਰਹੇ ਜਾਂ ਫਿਰ ਇਕਾਂਤਵਾਸ ‘ਚ ਹਨ। ਫੋਨ ਕਰਨ ਦੇ ਬਾਵਜੂਦ ਪਰਿਵਾਰਕ ਮੈਂਬਰ ਆਪਣੇ ਜੀਆ ਦੀਆਂ ਅਸਥੀਆਂ ਲੈ ਜਾਣ ਨੂੰ ਰਾਜ਼ੀ ਨਹੀਂ ਹੋ ਰਹੇ, ਜਿਸ ਕਾਰਨ ਸ਼ਮਸ਼ਾਨਘਾਟ ਤੇ ਹੁਣ ਅਸਥੀਆਂ ਰੱਖਣ ਦੀ ਵੀ ਥਾਂ ਨਹੀਂ।
ਇਸ ਸਬੰਧੀ ਢੋਲੇਵਾਲ ਸ਼ਮਸ਼ਾਨਘਾਟ ਦੇ ਪੁਜਾਰੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ 30 ਤੋਂ ਵੱਧ ਅਸਥੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਹਾਮਾਰੀ ਕਰਕੇ ਇਕਾਂਤਵਾਸ ‘ਚ ਰੱਖਿਆ ਗਿਆ ਹੈ। 10 ਅਜਿਹੇ ਲੋਕ ਨੇ ਜੋ ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਹੀ ਨਹੀ ਲੈ ਜਾ ਰਹੇ, ਜਿਸ ਕਰਕੇ ਸ਼ਮਸ਼ਾਨਘਾਟ ਸਟਾਫ ਨੂੰ ਹੀ ਆਖਰੀ ਵਿਧੀ ਦੀ ਕਰਨੀ ਪੈਂਦੀ ਹੈ।
ਦੂਜੇ ਪਾਸੇ ਕੋਰੋਨਾ ਮਹਾਮਾਰੀ ਨਾਲ ਮਰਨ ਵਾਲੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਸਕਾਰ ਲਈ ਉਡੀਕ ਕਰਨੀ ਪੈ ਰਹੀ ਹੈ, ਕਿਉਂਕਿ ਇਕ ਲਾਸ਼ ਦੇ ਸਸਕਾਰ ਲਈ ਤਿੰਨ ਘੰਟਿਆਂ ਦਾ ਸਮਾਂ ਲੱਗਦਾ ਹੈ, ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੇ ‘ਚ ਵੀ ਉਨ੍ਹਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 5 ਲਿਟਰ ਸੈਨੇਟਾਈਜ਼ਰ ਲਿਆਉਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹੁਣ ਦੂਜੀ ਮਸ਼ੀਨ ਵੀ ਬਣਾ ਲਈ ਗਈ ਹੈ ਅਤੇ ਲੱਕੜਾਂ ਨਾਲ ਵੀ ਮ੍ਰਿਤਕਾਂ ਦੇ ਸਸਕਾਰ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸੇਨੇਟੈਜ਼ਰ ਲਿਆਉਣ ਲਈ ਵੀ ਕਿਹਾ ਜਾਂਦਾ।