PM Modi to present new outline: ਰੱਖਿਆ ਮੰਤਰਾਲੇ ਵੱਲੋਂ ਪਿਛਲੇ ਦਿਨੀਂ ਸਵੈ-ਨਿਰਭਰ ਭਾਰਤ ਪ੍ਰਤੀ ਇਕ ਵੱਡਾ ਕਦਮ ਚੁੱਕਿਆ ਗਿਆ । ਹੁਣ ਤਕਰੀਬਨ 101 ਦੇ ਕਰੀਬ ਮਾਰੂ ਹਥਿਆਰ ਅਤੇ ਜ਼ਰੂਰੀ ਸਮਾਨ ਨੂੰ ਹੁਣ ਭਾਰਤ ਵਿੱਚ ਹੀ ਬਣਾਇਆ ਜਾਵੇਗਾ, ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੇ ਆਯਾਤ ਨੂੰ ਪੂਰੀ ਤਰ੍ਹਾਂ ਰੋਕ ਦਿੱਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਨੁਸਾਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਭਾਸ਼ਣ ਦੇਣਗੇ, ਤਾਂ ਉਹ ਸਵੈ-ਨਿਰਭਰ ਭਾਰਤ ਲਈ ਇੱਕ ਨਵੀਂ ਲਾਈਨ ਖਿੱਚਣਗੇ ।
ਇੱਕ ਪ੍ਰੋਗਰਾਮ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ 101 ਚੀਜ਼ਾਂ ਨੂੰ ਘਰ ਵਿੱਚ ਬਣਾਉਣ ਦਾ ਫੈਸਲਾ ਕਾਫ਼ੀ ਵੱਡੇ ਦ੍ਰਿਸ਼ਟੀਕੋਣ ਵਾਲਾ ਫੈਸਲਾ ਹੈ। ਇਸ ਨੂੰ ਅੱਗੇ ਵਧਦਿਆਂ 15 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਸਵੈ-ਨਿਰਭਰ ਭਾਰਤ ਵੱਲ ਇਕ ਨਵੀਂ ਲਾਈਨ ਖਿੱਚਣਗੇ। ਰੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਨੂੰ ਸਵੈ-ਨਿਰਭਰ ਬਣਾਉਣਾ ਜ਼ਰੂਰੀ ਹੈ ਅਤੇ ਬਾਹਰੀ ਚੀਜ਼ਾਂ ‘ਤੇ ਨਿਰਭਰ ਨਹੀਂ ਹੋ ਸਕਦਾ । ਭਾਰਤ ਸਰਕਾਰ ਦੇਸ਼ ਦੀ ਪ੍ਰਭੂਸੱਤਾ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਹੋਣ ਦੇਵੇਗੀ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਦੇ ਸਵੈ-ਨਿਰਭਰ ਭਾਰਤ ਪੈਕੇਜ ਦੀ ਘੋਸ਼ਣਾ ਕੀਤੀ ਸੀ । ਇਸ ਦੇ ਤਹਿਤ MSME ਸੈਕਟਰ ਤੇ ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਗਈ ਅਤੇ ਲੋਨ ਵੰਡੇ ਗਏ। ਇਸ ਐਲਾਨ ਦੇ ਬਾਅਦ ਤੋਂ ਹੀ ਵੱਖ-ਵੱਖ ਮੰਤਰਾਲਿਆਂ ਨੇ ਸਵਦੇਸ਼ੀ ਵਸਤਾਂ ਨੂੰ ਆਪਣੇ ਪੱਧਰ ‘ਤੇ ਉਤਸ਼ਾਹਤ ਕਰਨ, ਬਾਹਰੀ ਸਮਾਨ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ । 15 ਅਗਸਤ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਿਸ਼ਾ ਵਿਚ ਇਕ ਹੋਰ ਵੱਡਾ ਐਲਾਨ ਕਰ ਸਕਦੇ ਹਨ, ਜਿਸਦੇ ਸੰਕੇਤ ਰੱਖਿਆ ਮੰਤਰੀ ਦੇ ਰਹੇ ਹਨ।