ludhiana weather rain alert: ਹੁੰਮਸ ਭਰੀ ਗਰਮੀ ਤੋਂ ਬੇਹਾਲ ਹੋਏ ਲੁਧਿਆਣਾਵਾਸੀਆਂ ਨੂੰ ਨਿਜਾਤ ਮਿਲਣ ਵਾਲੀ ਹੈ। ਦਰਅਸਲ ਮੌਸਮ ਨੇ ਮਿਜ਼ਾਜ ਬਦਲ ਲਿਆ ਹੈ ਅਤੇ ਮੌਸਮ ਵਿਭਾਗ ਮੁਤਾਬਕ ਵੱਲੋਂ ਜਾਰੀ ਕੀਤੀ ਤਾਜ਼ਾ ਜਾਣਕਾਰੀ ਮੁਤਾਬਕ 11 ਅਗਸਤ ਤੱਕ ਬਾਰਿਸ਼ ਵਾਲਾ ਮੌਸਮ ਬਣਿਆ ਰਹੇਗਾ। ਇਸ ਦੇ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਗਈ ਹੈ। ਆਈ.ਐੱਮ.ਡੀ ਮੁਤਾਬਕ ਲੁਧਿਆਣਾ ‘ਚ 48 ਐੱਮ.ਐੱਮ ਬਾਰਿਸ਼ ਰਿਕਾਰਡ ਹੋਈ ਹੈ ਪਰ ਫਿਰ ਵੀ ਹੁੰਮਸ ਭਰੀ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ।
ਦੱਸਣਯੋਗ ਹੈ ਕਿ ਸੂਬੇ ਭਰ ਦੇ ਕਈ ਜ਼ਿਲ੍ਹਿਆਂ ‘ਚ ਐਤਵਾਰ ਨੂੰ ਬਾਰਿਸ਼ ਹੋਈ। ਇਸ ਦੌਰਾਨ ਕਈ ਵਾਰੀ ਧੁੱਪ ਵੀ ਨਿਕਲੀ, ਜਿਸ ਨਾਲ ਹੁੰਮਸ ਨੇ ਜਿਆਦਾ ਅਸਰ ਦਿਖਾਇਆ ਹੈ। ਸੂਬੇ ਭਰ ‘ਚ ਦਿਨ ਦਾ ਵੱਧ ਤੋਂ ਵੱਧ ਤਾਮਮਾਨ 34 ਤੋਂ 35 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ।