Mobile phone exploded while charging: ਤਾਮਿਲਨਾਡੂ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਮੋਬਾਈਲ ਫਟਣ ਕਾਰਨ ਦੋ ਬੱਚਿਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ ਹੈ। ਤਾਮਿਲਨਾਡੂ ਦੇ ਕਰੂਰ ‘ਚ ਇੱਕ ਮਾਂ ਅਤੇ ਉਸ ਦੇ ਦੋ ਬੱਚਿਆਂ ਦੀ ਮੋਬਾਈਲ ਫਟਣ ਨਾਲ ਮੌਤ ਹੋ ਗਈ ਹੈ। 29 ਸਾਲ ਦੀ ਮੁਥੂਲਕਸ਼ਮੀ ਦਾ ਮੋਬਾਈਲ ਚਾਰਜਿੰਗ ‘ਤੇ ਸੀ ਅਤੇ ਉਹ ਫੋਨ ਸੁਣ ਰਹੀ ਸੀ। ਕਥਿਤ ਤੌਰ ‘ਤੇ ਕਾਲ ਬੰਦ ਕਰਨ ਤੋਂ ਬਾਅਦ ਮੋਬਾਈਲ ਫੱਟ ਗਿਆ। ਮੋਬਾਈਲ ਫਟਣ ਤੋਂ ਬਾਅਦ ਮੁਥੂਲਕਸ਼ਮੀ ਅੱਗ ਵਿੱਚ ਝੁਲਸ ਗਈ ਅਤੇ ਇਸ ਦੌਰਾਨ ਕਮਰੇ ਵਿੱਚ 3 ਸਾਲਾ ਰਣਜੀਤ ਅਤੇ 2 ਸਾਲਾ ਦੀਕਸ਼ਿਤ ਵੀ ਮੌਜੂਦ ਸਨ। ਇਸ ਘਟਨਾ ‘ਚ ਤਿੰਨੋਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮੁਥੂਲਕਸ਼ਮੀ ਅਤੇ ਬਾਲਕ੍ਰਿਸ਼ਨ ਦਾ ਵਿਆਹ ਛੇ ਸਾਲ ਪਹਿਲਾਂ ਹੋਇਆ ਸੀ ਅਤੇ ਦੋਵੇਂ ਪਿੱਛਲੇ ਕੁੱਝ ਸਾਲਾਂ ਤੋਂ ਕਰੂਰ ਵਿੱਚ ਰਹਿ ਰਹੇ ਸਨ। ਦੋਵੇਂ ਖਾਣ-ਪੀਣ ਦਾ ਸਟਾਲ ਚਲਾਉਂਦੇ ਸਨ ਪਰ ਕਰਜ਼ ਵੱਧਣ ਤੋਂ ਬਾਅਦ ਬਾਲਕ੍ਰਿਸ਼ਨ ਪਰਿਵਾਰ ਛੱਡ ਗਏ ਸੀ। ਮੁਥੂਲਕਸ਼ਮੀ ਇਕੱਲੇ ਪਰਿਵਾਰ ਦਾ ਭਾਰ ਚੁੱਕ ਰਹੀ ਸੀ, ਪਰ ਕੋਰੋਨਾ ਦੁਆਰਾ ਉਸਦੀ ਕਮਾਈ ਘੱਟ ਗਈ ਅਤੇ ਪਰਿਵਾਰ ਵਿੱਤੀ ਸੰਕਟ ਨਾਲ ਜੂਝ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।