Deaths and new corona cases : ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਫਿਰ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ, ਜਿਥੇ 103 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਥੇ ਹੀ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ 60 ਲੋਕਾਂ ਦੀਆਂ ਰਿਪੋਰਟਾਂ ਪ੍ਰਾਈਵੇਟ ਲੈਬਾਰਟਰੀਆਂ ਵਿਚੋਂ ਮਿਲੀਆਂ ਹਨ, ਜਦਕਿ 43 ਦੀਆਂ ਰਿਪੋਰਟਾਂ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 3730 ਤੱਕ ਪਹੁੰਚ ਗਿਆ ਹੈ ਉਥੇ ਹੀ ਮਰਨ ਵਾਲਿਆਂ ਦੀ ਗਿਣਤੀ 96 ਹੋ ਗਈ ਹੈ।
ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਲਾਲ ਬਾਜ਼ਾਰ ਦੀ 65 ਸਾਲਾ ਔਰਤ ਅਤੇ ਹਰਨਾਮ ਦਾਸ ਪੁਰਾ ਦੀ 62 ਸਾਲਾ ਔਰਤ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਸੀ। ਉਥੇ ਹੀ ਬੀਤੇ ਦਿਨ ਕੋਰੋਨਾ ਦੇ 149 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਡਾਕਟਰ ਤੇ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਪਿੰਡ ਸਰੀਂਹ ਤੋਂ ਵੀ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ।
ਉਥੇ ਹੀ ਅੱਜ ਜਿਹੜੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਇੰਪਰੂਮੈਂਟ ਆਫਿਸ ਤੋਂ ਇਕ ਮੁਲਾਜ਼ਮ, ਪੁਲਿਸ ਹਿਰਾਸਤ ਵਿਚ ਗਏ ਗਏ ਤਿੰਨ ਲੋਕ, ਨਕੋਦਰ ਦਾ ਇਕ ਕਾਰੋਬਾਰੀ, ਨਿੱਜੀ ਡਾਕਟਰ, ਫਾਰਮਾਸਿਸਟ ਅਤੇ ਪੈਰਾਮੈਡੀਕਲ ਸਟਾਫ ਦਾ ਇਕ-ਇਕ ਮੈਂਬਰ ਸ਼ਾਮਲ ਹੈ। ਇਸ ਤੋਂ ਇਲਾਵਾ ਨਕੋਦਰ ਦੇ ਪਿੰਡ ਸਰੀਂਹ ਵਿਚ 11, ਨਕੋਦਰ ਦੇ ਚੇ, ਫਤਿਹਪੁਰ ਮੁਹੱਲਾ ਤੋਂ ਪੰਜ, ਕੋਟ ਕਲਾਂ, ਮਾਡਲ ਟਾਊਨ, ਕ੍ਰਿਸ਼ਣਾ ਨਗਰ ਤੇ ਅਵਤਾਰ ਨਗਰ ਤੋਂ ਚਾਰ-ਚਾਰ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।