CIA staff arrest : CIA ਸਟਾਫ ਦੀ ਪੁਲਿਸ ਨੇ ਅਰਬਨ ਅਸਟੇਟ ਨਿਵਾਸੀ ਪ੍ਰਾਪਰਟੀ ਡੀਲਰ ਸ਼ੀਸ਼ਪਾਲ ਸਿੰਘ ਤੇ ਉਸ ਦੇ ਬੇਟੇ ਹਰਲੀਨ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ 50 ਲੱਖ ਰੁਪਏ ਖੋਹਣ ਵਾਲੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਪੀ. ਏ. ਪੀ. ਦੇ ਏ. ਐੱਸ. ਆਈ. ਪਰਮਜੀਤ ਪਾਲ, ਭੋਗਪੁਰ ਦੇ ਪਿੰਡ ਡੱਲਾਂ ਨਿਵਾਸੀ ਪਰਮਜੀਤ ਸਿੰਘ, ਅਰਬਨ ਅਸਟੇਟ ਦੇ ਰਣਜੀਤ ਸਿੰਘ, ਬੇਗਮਪੁਰਾ ਦੇ ਕੁਲਵਿੰਦਰ ਸਿੰਘ ਵਾਲੀਆ, ਕਾਕੀ ਪਿੰਡ ਦੇ ਵਿਨੋਦ ਕੁਮਾਰ, ਕਾਜ਼ੀ ਮੰਡੀ ਦੇ ਕੁਲਦੀਪ ਸਿੰਘ ਉਰਫ ਸੋਨੂੰ ਅਤੇ ਪਿੰਡ ਡੱਲਾਂ ਨਿਵਾਸੀ ਬੱਚਿਤਰ ਸਿੰਘ ਦੇ ਰੂਪ ਵਿਚ ਹੋਈ ਹੈ।
ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ 8 ਅਗਸਤ ਨੂੰ ਸ਼ੀਸ਼ਪਾਲ ਸਿੰਘ ਨੇ ਥਾਣਾ ਬਾਰਾਦਰੀ ‘ਚ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਇਕ ਜਾਣਕਾਰ ਕੁਲਵਿੰਦਰ ਸਿੰਘ ਵਾਲੀਆ ਅਤੇ ਉਸ ਕੋਲ ਕੰਮ ਕਰਨ ਵਾਲਾ ਵਿਨੋਦ ਕੁਮਾਰ ਤੇ ਪਰਮਜੀਤ ਸਿੰਘ ਨਾਂ ਦੇ ਵਿਅਕਤੀ ਨਾਲ ਉਸ ਦੇ ਅਰਬਨ ਅਸਟੇਟ ਸਥਿਤ ਦਫਤਰ ਆਏ ਸਨ। ਉਨ੍ਹਾਂ ਕਿਹਾ ਸੀ ਕਿ ਪਰਮਜੀਤ ਸਿੰਘ ਦੀ ਬੇਟੀ ਨੂੰ ਕੈਂਸਰ ਹੈ ਅਤੇ ਉਸ ਦੇ ਇਲਾਜ ਲਈ ਪੈਸੇ ਚਾਹੀਦੇ ਹਨ। ਉਨ੍ਹਾਂ ਨੇ 45 ਹਜ਼ਾਰ ਰੁਪਏ ਦੇ ਕੇ ਉਸ ਦੀ ਮਦਦ ਕੀਤੀ ਤੇ ਬਾਅਦ ਵਿਚ ਪਰਮਜੀਤ ਉਸ ਦੇ ਦਫਤਰ ਆਉਣ ਲੱਗਾ ਤੇ ਕਿਸੇ ਪਲਾਟ ਨੂੰ ਲੈ ਕੇ 50 ਲੱਖ ਰੁਪਏ ਲੱਕੜ ਵਾਲਾ ਪੁਲ, ਬੈਕ ਸਾਈਡ ਜੀ. ਆਰ. ਪੀ. ਪਹੁੰਚਣ ਦੀ ਗੱਲ ਕੀਤੀ। ਉਸ ਨਾਲ ਉਸ ਦਾ ਬੇਟਾ ਹਰਲੀਨ ਵੀ । ਪਰਮਜੀਤ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਮਾਰ ਦੇਵੇਗਾ।
CIA ਇੰਚਾਰਜ ਹਰਮਿੰਦਰ ਸਿੰਘ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ। ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਦੀ ਕੋਈ ਬੇਟੀ ਨਹੀਂ ਸੀ ਪਰ ਫਿਰ ਵੀ ਬੇਟੀ ਦਾ ਕੈਂਸਰ ਹੋਣ ਦਾ ਬਹਾਨਾ ਬਣਾ ਕੇ ਉਸ ਨੇ 45 ਹਜ਼ਾਰ ਰੁਪਏ ਲਏ ਤੇ ਬਾਅਦ ‘ਚ ਸ਼ੀਸ਼ਪਾਲ ਪ੍ਰਾਪਰਟੀ ਸਸਤੇ ‘ਚ ਮਿਲਣ ਦੇ ਲਾਲਚ ‘ਚ ਆ ਗਿਆ ਤੇ ਪਰਮਜੀਤ ਨੇ ਉਸ ਨੂੰ ਪ੍ਰਾਪਰਟੀ ਦੇ ਬਹਾਨੇ ਬੁਲਾਇਆ। ਉਥੇ ਪਰਮਜੀਤ ਪਾਲ, ਕੁਲਦੀਪ ਸਿੰਘ ਤੇ ਹੋਰ ਸਾਥੀ ਮੌਜੂਦ ਸਨ। ਸਾਰਿਆਂ ਨੇ ਉਸ ਨੂੰ ਧਮਕਾਇਆ ਤੇ ਲੁੱਟ ਲਿਆ। ਜਾਣਕਾਰੀ ਮੁਤਾਬਕ ਫੜੇ ਗਏ ਸਾਰੇ ਦੋਸ਼ੀਆਂ ‘ਤੇ ਕਰਜ਼ਾ ਸੀ। ਉਸ ਨੂੰ ਉਤਾਰਨ ਲਈ ਉਨ੍ਹਾਂ ਨੇ ਲੁੱਟਣ ਦੀ ਯੋਜਨਾ ਬਣਾਈ। ਪੈਸੇ ਮਿਲਣ ਤੋਂ ਬਾਅਦ ਸਾਰਿਆਂ ਨੇ ਪੈਸੇ ਵੰਡ ਲਏ ਤੇ ਆਪਣਾ ਕਰਜ਼ਾ ਉਤਾਰ ਲਿਆ।