shops ludhiana closed less vehicles roads sunday lockdown ਲੁਧਿਆਣਾ,(ਤਰਸੇਮ ਭਾਰਦਵਾਜ)-ਸੰਡੇ ਲਾਕਡਾਊਨ ਦੇ ਦੌਰਾਨ ਲੁਧਿਆਣਾ ਦੇ ਬਾਜ਼ਾਰਾਂ ‘ਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ ਅਤੇ ਸੜਕਾਂ ‘ਤੇ ਆਵਾਜਾਈ ਆਮ ਦਿਨਾਂ ਨਾਲੋਂ ਘੱਟ ਦਿਖਾਈ ਦਿੱਤੀ।ਬੀਤੀ ਰਾਤ 9 ਵਜੇ ਤੋਂ ਸਵੇਰ 5 ਵਜੇ ਤਕ ਕਰਫਿਊ ਸੀ।ਇਸਦੇ ਬਾਅਦ ਸਵੇਰੇ 5 ਵਜੇ ਤੋਂ ਲਾਕਡਾਊਨ ਸ਼ੁਰੂ ਹੋ ਗਿਆ।
ਸ਼ਹਿਰ ਦੇ ਪ੍ਰਮੁੱਖ ਚੌੜਾ ਬਾਜ਼ਾਰ, ਮਾਲ ਰੋਡ, ਘੁਮਾਰ ਮੰਡੀ, ਹੈਬੋਵਾਲ,ਮਾਡਲ ਟਾਊਨ, ਦੁਗਰੀ, ਫੀਲਡ ਗੰਜ,ਸੁਭਾਰੀ ਬਿਲਡਿੰਗ, ਜਵਾਹਰ ਕੈਂਪ,ਮਾਰਕੀਟ ਸਮੇਤ ਸਾਰੇ ਬਾਜ਼ਾਰਾਂ ‘ਚ ਜਿਆਦਾਤਰ ਦੁਕਾਨਾਂ ਬੰਦ ਰਹੀਆਂ।ਸਿਰਫ ਜ਼ਰੂਰੀ ਵਸਤੂਆਂ ਨਾਲ ਜੁੜੀਆਂ ਕੁਝ ਦੁਕਾਨਾਂ ਹੀ ਖੁੱਲ੍ਹੀਆਂ ਦੇਖਣ ਨੂੰ ਮਿਲੀਆਂ।ਕੋਰੋਨਾ ਮਹਾਂਮਾਰੀ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਆਪਣੇ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਹੈ।ਪੁਲਸ ਬਿਨਾਂ ਕਾਰਨ ਘੁੰਮਣ ਵਾਲਿਆਂ ਤੋਂ ਪੁੱਛਗਿਛ ਕਰ ਰਹੀ ਹੈ।ਕੋਰੋਨਾ ਦੇ ਵੱਧ ਰਹੇ ਖਤਰੇ ਕਾਰਨ ਪੁਲਸ ਵਾਲੇ ਵੀ ਡਰੇ ਹੋਏ ਹਨ।ਇਸਦੇ ਚਲਦਿਆਂ ਮੁਲਾਜ਼ਮਾਂ ਨੇ ਲੋਕਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।ਸ਼ਹਿਰ ‘ਚ ਲੱਗਣ ਵਾਲੇ ਨਾਕਿਆਂ ਵੀ ਕਾਫੀ ਘੱਟ ਹੋ ਚੁੱਕੇ ਹਨ।ਜੇਕਰ ਕਿਤੇ ਵੀ ਕੋਈ ਮੁਲਾਜ਼ਮ ਤਾਇਨਾਤ ਵੀ ਹਨ ਤਾਂ ਉਹ ਵੀ ਜਿਆਦਾ ਪੁੱੱਛਗਿਛ ਨਹੀਂ ਕਰ ਰਹੇ।ਐਤਵਾਰ ਨੂੰ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲੇ।ਸ਼ਹਿਰ ਦੇ ਮੁੱਖ ਚੌਕਾਂ ‘ਤੇ ਪੁਲਸ ਨਹੀਂ ਹੈ।ਇਸ ਦੌਰਾਨ ਲੋਕ ਵੀ ਬਹੁਤ ਘੱਟ ਹਨ।ਸ਼ਹਿਰ ਦੇ ਅੰਦਰੂਨੀ ਹਿੱਸਿਆ ‘ਚ ਸਵੇਰੇ ਕੁਝ ਥਾਵਾਂ ‘ਤੇ ਚਾਹ-ਨਾਸ਼ਤਾ ਬਣਾਉਣ ਵਾਲੀਆਂ ਕੁਝ ਹੀ ਦੁਕਾਨਾਂ ਖੁੱਲੀਆਂ ਸਨ।ਸ਼ੁਰੂਆਤੀ ਲਾਕਡਾਊਨ ਦੌਰਾਨ 1000 ਵਾਲੰਟੀਅਰਾਂ ਨਾਲ 80 ਫੀਸਦੀ ਕਰਮਚਾਰੀਆਂ ਨੂੰ ਸੜਕਾਂ ‘ਤੇ ਉਤਾਰਿਆ ਗਿਆ ਸੀ।ਸ਼ਹਿਰ ‘ਚ 250 ਤੋਂ ਵੀ ਜਿਆਦਾ ਨਾਕੇ ਸੀ, ਪਰ ਹੁਣ 10 ਫੀਸਦੀ ਵੀ ਨਹੀਂ ਹਨ।ਦੱਸਣਯੋਗ ਹੈ ਕਿ ਇਸ ਦੌਰਾਨ ਕਈ ਪੁਲਸ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ।ਜਿਸ ਕਾਰਨ ਉਨ੍ਹਾਂ ਦੇ ਸੰਪਰਕ ‘ਚ ਆਏ ਸੈਂਕੜੇ ਕਰਮਚਾਰੀ ਕੁਆਰੰਟਾਈਨ ਕੀਤੇ ਗਏ ਹਨ।