Above hundred cases of corona : ਜਲੰਧਰ ’ਚ ਜਿਥੇ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਵਧੀ ਜਾ ਰਹੀ ਹੈ ਉਥੇ ਹੀ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਲਗਭਗ ਰੋਜ਼ਾਨਾ ਇਸ ਨਾਲ ਜ਼ਿਲ੍ਹੇ ਵਿਚ ਮੌਤਾਂ ਹੋ ਰਹੀਆਂ ਹਨ। ਕੋਰੋਨਾ ਦੇ ਕਹਿਰ ਦੌਰਾਨ ਅੱਜ ਐਤਵਾਰ ਵੀ ਫਿਰ ਚਾਰ ਲੋਕਾਂ ਦੀ ਮੌਤ ਹੋ ਗਈ, ਉਥੇ ਹੀ 130 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਅੱਜ ਸਾਹਮਣੇ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਵਿਚ ਜ਼ਿਲ੍ਹਾ ਹੈੱਡਕੁਆਰਟਰ ਦੇ ਏਸੀਪੀ ਵਿਮਲਕਾਂਤ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਕੋਰੋਨਾ ਨਾਲ ਮਰਨ ਵਾਲਿਆਂ ਵਿਚ ਨਿਊ ਸੁਰਾਜ ਗੰਜ ਦਾ ਇਕ 55 ਸਾਲਾ ਵਿਅਕਤੀ, ਅਰਬਨ ਅਸਟੇਟ ਦਾ 51 ਸਾਲਾ ਵਿਅਕਤੀ, ਰਸਤਾ ਮੁਹੱਲਾ ਦਾ 39 ਸਾਲਾ ਅਤੇ ਮਾਡਲ ਹਾਊਸ ਦਾ 43 ਸਾਲਾ ਵਿਅਕਤੀ ਸ਼ਾਮਲ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਜਿਥੇ ਚਾਰ ਲੋਕਾਂ ਦੀ ਹੀ ਮੌਤ ਹੋਈ ਸੀ, ਉਥੇ ਹੀ 184 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਹੁਣ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 106 ਹੋ ਗਈ ਹੈ। ਉਥੇ ਹੀ ਬੀਤੇ ਦਿਨ ਕੋਵਿਡ ਕੇਅਰ ਸੈਂਟਰ ਤੋਂ 78 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੇ ਦੇ ਕੇ ਘਰ ਵਿਚ ਆਈਸੋਲੇਸ਼ਨ ਲਈ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਵਿਚ ਜਲੰਧਰ ਛਾਉਣੀ ਦੀ ਰਹਿਣ ਵਾਲੀ 75 ਸਾਲਾ ਔਰਤ, ਜਲੰਦਰ ਛਾਉਣੀ ਦੇ ਤੋਪਖਾਨਾ ਇਲਾਕੇ ਵਿਚ ਰਹਿਣ ਵਾਲਾ 55 ਸਾਲਾ ਵਿਅਕਤੀ, ਪਠਾਨਕੋਟ ਰੋਡ ਸਥਿਤ ਮਾਡਲ ਹਾਊਸ ਰਹਿਣ ਵਾਲਾ 50 ਸਾਲਾ ਵਿਅਕਤੀ ਅਤੇ ਇਕ ਵਿਅਕਤੀ ਜੋਕਿ ਕਪੂਰਥਲਾ ਦਾ ਵਿਅਕਤੀ ਸ਼ਾਮਲ ਸੀ। ਸ਼ਨੀਵਾਰ ਨੂੰ ਸਾਹਮਣੇ ਆਏ ਮਰੀਜ਼ਾਂ ਵਿਚ ਨਕੋਦਰ ਦੇ ਐਸਐਚਓ ਸਣੇ ਚਾਰ ਮੁਲਾਜ਼ਮ, ਸਿਵਲ ਸਰਜਨ ਆਫਿਸ ਦਾ ਇਕ ਅਤੇ ਸਿਵਲ ਹਸਪਤਾਲ ਦੇ ਦੋ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ।