One hundred cases found : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਜਿਥੇ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ 46 ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਰਾਜਪੁਰਾ ਤੋਂ 18 ਅਤੇ ਹੁਸ਼ਿਆਰਪੁਰ ਤੋਂ 37 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮੁਕਤਸਰ ’ਚ ਮਿਲੇ ਨਵੇਂ ਮਾਮਲਿਆਂ ਦੀ ਪੁਸ਼ਟੀ ਕਰੇਦ ਹੋਏ ਸਿਵਲ ਸਰਜਨ ਡਾ. ਹਰੀ ਨਾਰਾਇਣ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 46 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 191 ਹੋ ਗਈ ਹੈ। ਇਨ੍ਹਾਂ ਵਿਚੋਂ 10 ਮਾਮਲੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹੈ, ਜਦਕਿ ਗਿੱਦੜਬਾਹਾ ਤੋਂ 8, ਮਲੋਟ ਤੋਂ 9, ਪਿੰਡ ਬਾਦਲ ਤੋਂ 2, ਕੋਟਗੁਰੂ ਕੇ ਤੋਂ ਇਕ, ਪਿੰਡ ਚਨੂੰ, ਪਿੰਡ ਮਾਹੂਆਣਾ, ਬੁੱਟਰ ਸ਼ਰੀਨ, ਪਿੰਡ ਦੋਦਾ, ਪਿੰਡ ਮੱਲ੍ਹਣ, ਪਿੰਡ ਭੁੱਲਰ ਤੇ ਪੰਡ ਸੋਥਾ ਤੋਂ ਇਕ-ਇਕ, ਜਦਕਿ ਪਿੰਡ ਕੱਖਾਂਵਾਲੀ ਤੋਂ ਤਿੰਨ, ਪਿੰਡ ਪੰਡਾਵਾ ਤੋਂ ਦੋ ਅਤੇ ਪਿੰਡ ਸਿੱਖਵਾਲਾ ਤੋਂ ਚਾਰ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਮਰੀਜ਼ਾਂ ਨੂੰ ਆਈਸੋਲੇਟ ਕਰਕੇ ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਉਥੇ ਹੀ ਰਾਜਪੁਰਾ ਵਿਚ 18 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਰਾਜਪੁਰਾ ਟਾਊਨ ਤੋਂ 7,ਪ੍ਰੇਮ ਨਗਰ ਤੋਂ 4,ਫ਼ਰੀਦ ਕਲੋਨੀ ਤੋਂ 2,ਵਾਰਡ ਨੰਬਰ 23 ਵਿਕਾਸ ਨਗਰ,ਨਿਊ ਭਗਤ ਸਿੰਘ ਕਲੋਨੀ ਰਾਜਪੁਰਾ ਤੋਂ ਇਕ ਇਕ ਕੇਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਸਰਬਜੀਤ ਸਿੰਘ ਡਾ. ਕਲੋਮਾਜਰਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਕਰੋਨਾਂ ਦੇ ਪਾਜੀਟਿਵ ਮਰੀਜਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ ਘਰ ਤੋਂ ਬਾਹਰ ਨਾ ਨਿਕਲੋ ਤੇ ਮਾਸਕ ਪਾਕੇ ਹੀ ਹੋ ਸਕੇ ਨਿਕਲੋ।
ਇਸ ਦੇ ਨਾਲ ਹੀ ਜ਼ਿਲ੍ਹਾ ਹੁਸ਼ਿਆਰਪੁਰ ‘ਚ ਵੀ ਅੱਜ ਕੋਰੋਨਾ ਦੇ 37 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 891 ਹੋ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨਾਲ ਹੁਣ ਕੁਲ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 33 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ ਅਤੇ 862 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।