Google and Gmail servers down in India: ਭਾਰਤ ਵਿੱਚ ਗੂਗਲ ਅਤੇ ਜੀ-ਮੇਲ ਦਾ ਸਰਵਰ ਡਾਊਨ ਹੋ ਗਿਆ ਹੈ। ਵੀਰਵਾਰ ਸਵੇਰ ਤੋਂ, ਉਪਭੋਗਤਾਵਾਂ ਨੂੰ ਜੀਮੇਲ ਤੋਂ ਈਮੇਲ ਕਰਨ ਅਤੇ ਅਟੈਚਮੈਂਟ ਫਾਈਲ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਜੀਮੇਲ ਨਾਲ ਸਬੰਧਿਤ ਬਹੁਤ ਸਾਰੀਆਂ ਸੇਵਾਵਾਂ ਵਿੱਚ ਸਮੱਸਿਆ ਆ ਰਹੀ ਹੈ। ਲੋਕ ਗੂਗਲ ਡਰਾਈਵ ਬਾਰੇ ਵੀ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਕਰ ਰਹੇ ਹਨ। ਇਸ ਤੋਂ ਇਲਾਵਾ, ਯੂ-ਟਿਊਬ ‘ਤੇ ਵੀਡੀਓ ਅਪਲੋਡ ਕਰਨ ਵਿੱਚ ਕੁੱਝ ਤਕਨੀਕੀ ਮੁਸ਼ਕਿਲਾਂ ਵੀ ਆ ਰਹੀਆਂ ਹਨ।
ਕੰਪਨੀ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ ਕਿ ਜੀਮੇਲ ਕੁੱਝ ਕੁਝ ਉਪਭੋਗਤਾਵਾਂ ਲਈ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ ਜੀ-ਮੇਲ ‘ਤੇ ਐਕਟਿਵ ਯੂਜ਼ਰਸ ਦੀ ਜ਼ਿਆਦਾ ਸੰਖਿਆ ਕਾਰਨ ਸੇਵਾ ਬੰਦ ਹੋ ਗਈ ਹੈ। ਭਾਰਤ ਸਮੇਤ ਵਿਸ਼ਵ ਭਰ ਦੇ ਬਹੁਤ ਸਾਰੇ ਉਪਭੋਗਤਾ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਫਿਲਹਾਲ ਕੰਪਨੀ ਇਸ ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।