corona home isolation dc: ਫੇਸਬੁੱਕ ਲਾਈਵ ਪੇਜ ਦੇ ਰਾਹੀਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਕੋਰੋਨਾ ਮਰੀਜ਼ ਦੀ ਹੋਮ ਆਈਸੋਲੇਸ਼ਨ 14 ਦੇ ਬਜਾਏ 17 ਦਿਨ ਦੀ ਹੋਵੇਗੀ। ਇਸ ਦੌਰਾਨ ਜੇਕਰ ਮਰੀਜ਼ ਰਿਕਵਰ ਹੋ ਜਾਂਦਾ ਹੈ ਅਤੇ ਕੋਈ ਵੀ ਲੱਛਣ ਨਹੀਂ ਰਹਿੰਦੇ ਹਨ ਤਾਂ ਉਸ ਨੂੰ ਕਿਸੇ ਵੀ ਟੈਸਟ ਦੀ ਜਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਅਤੇ ਅਫਵਾਹਾਂ ਤੋਂ ਬਚਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਸਾਹ ਲੈਣ ‘ਚ ਜ਼ਿਆਦਾ ਤਕਲੀਫ ਨਹੀਂ ਆ ਰਹੀ ਹੈ ਤਾਂ ਉਹ ਘਰ ‘ਚ ਹੀ ਕੁਆਰੰਟਾਈਨ ਹੋ ਸਕਦੇ ਹਨ।
ਦੱਸ ਦੇਈਏ ਕਿ ਜ਼ਿਲ੍ਹਾਂ ਪ੍ਰਸ਼ਾਸਨ ਦੁਆਰਾ ਲਾਂਚ ਕੀਤਾ ਗਿਆ ਐੱਚ.ਬੀ.ਐੱਮ.ਐੱਸ ਐਪ ਡਾਊਨਲੋਡ ਕਰਨਾ ਹੋਵੇਗਾ। ਇਸ ‘ਤੇ ਕੁਆਰੰਟਾਈਨ ਦੇ ਲਈ ਵਰਤੋਂ ਹੋਣ ਵਾਲੇ ਰੂਮ ਅਟੈਚਡ ਬਾਥਰੂਮ ਅਤੇ ਦੇਖ-ਭਾਲ ਕਰਨ ਵਾਲੇ (ਕੇਅਰਟੇਕਰ) ਦੀ ਫੋਟੋ ਅਪਲੋਡ ਕਰਨੀ ਹੋਵੇਗੀ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜ਼ਿਲ੍ਹੇ ਦੇ 7 ਵੱਡੇ ਅਤੇ 45 ਛੋਟੇ ਪ੍ਰਾਈਵੇਟ ਹਸਪਤਾਲਾਂ ‘ਚ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾ ਦੇ ਲਈ ਰਿਜ਼ਰਵ ਰੱਖੇ ਗਏ 50 ਫੀਸਦੀ ਬੈੱਡ ਫਿਲਹਾਲ ਖਾਲੀ ਹਨ।
ਦੱਸਣਯੋਗ ਹੈ ਕਿ ਡੀ.ਸੀ ਨੇ ਦੱਸਿਆ ਹੈ ਕਿ ਸੰਘਣੀ ਆਬਾਦੀ ਵਾਲਾ ਲੁਧਿਆਣਾ ਜ਼ਿਲ੍ਹੇ ‘ਚ 1,01,088 ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦਿਨ੍ਹਾਂ ਦੌਰਾਨ ਹਰ ਰੋਜ਼ 2500 ਤੋਂ 3000 ਹਜ਼ਾਰ ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ। ਆਉਣ ਵਾਲੇ ਦਿਨ੍ਹਾਂ ਦੌਰਾਨ ਇਹ ਗਿਣਤੀ ਹੋਰ ਵਧਾ ਦਿੱਤੀ ਜਾਵੇਗੀ। ਇਸ ਦੇ ਨਾਲ ਆਉਣ ਵਾਲੇ 4 ਹਫਤਿਆਂ ਨੂੰ ਗੰਭੀਰ ਦੱਸਦੇ ਹੋਏ ਡੀ.ਸੀ ਨੇ ਲੋਕਾਂ ਕੋਵਿਡ ਨਿਯਮਾਂ ਦਾ ਪਾਲਣ ਕਰੇ ਤਾਂ ਇਨਫੈਕਸ਼ਨ ਦਰ ‘ਚ ਜਰੂਰ ਗਿਰਾਵਟ ਆਵੇਗੀ।