sushant singh rajput suicide case cbi investigation handover ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਹੱਤਿਆ ਕੇਸ ਮੁੰਬਈ ਪੁਲਸ ਨੇ ਸੀ.ਬੀ.ਆਈ. ਟੀਮ ਨੂੰ ਸੌਂਪ ਦਿੱਤਾ ਹੈ।ਜਿਸ ‘ਚ ਸੁਸ਼ਾਂਤ ਸਿੰਘ ਨਾਲ ਤਮਾਮ ਤੱਥ ਜੁੜੇ ਹੋਏ ਹਨ।ਕੇਸ ਹੈਂਡਓਵਰ ਲੈਣ ਤੋਂ ਬਾਅਦ ਸੀ.ਬੀ.ਆਈ.ਇਸ ਮਾਮਲੇ ‘ਚ ਜਾਂਚ ਕਰੇਗੀ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਸੀ.ਬੀ.ਆਈ. ਸੁਸ਼ਾਂਤ ਸਿੰਘ ਰਾਜਪੂਤ ਹੱਤਿਆ ਕੇਸ ਦੀ ਜਾਂਚ ‘ਚ ਜੁੱਟ ਗਈ ਹੈ।ਮੁੰਬਈ ਪੁਲਸ ਤੋਂ ਹੈਂਡਓਵਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਸੀ.ਬੀ.ਆਈ. ਦੀ ਟੀਮ ਹੁਣ ਬਾਂਦਰਾ ਪੁਲਸ ਸਟੇਸ਼ਨ ‘ਚ ਹੈ।ਸੀ.ਬੀ.ਆਈ. ਦੇ ਅਧਿਕਾਰੀ ਬਾਂਦਰਾ ਐੱਸ.ਐੱਚ.ਓ.ਅਤੇ ਆਈ.ਓ. ਤੋਂ ਮਿਲ ਰਹੇ ਹਨ।ਹੁਣ ਤਕ ਲਏ ਕੁਲ 56 ਬਿਆਨਾਂ ਦਾ ਹੈਂਡਓਵਰ ਸੀ.ਬੀ.ਆਈ. ਮੁੰਬਈ ਪੁਲਸ ਤੋਂ ਲਵੇਗੀ।ਦੱਸਣਯੋਗ ਹੈ ਕਿ ਪੁਲਸ ਨੇ ਹੁਣ ਤਕ ਦੀ ਪੜਤਾਲ ‘ਚ ਇੰਡਸਟਰੀ ਅਤੇ ਇਸ ਮਾਮਲੇ ਨਾਲ; ਜੁੜੇ 56 ਲੋਕਾਂ ਦੇ ਬਿਆਨ ਦਰਜ ਕੀਤੇ ਹਨ।ਇਸ ਤੋਂ ਇਲਾਵਾ ਫਾਰੇਂਸਿਕ ਰਿਪੋਰਟ, ਘਟਨਾਸਥਾਨ ਦੀ ਰਿਪੋਰਟ, ਸੁਸ਼ਾਂਤ ਸਿੰਘ ਦੇ ਤਿੰਨੋਂ ਮੋਬਾਇਲ ਫੋਨ, ਲੈਪਟਾਪ, ਕੱਪੜੇ ,ਮੋਬਾਇਲ ਦੀ ਸੀ.ਡੀ.ਆਰ., ਬਾਂਦਰਾ ਪੁਲਸ ਦੀ ਕੇਸ ਡਾਇਰੀ,ਕੰਬਲ, ਬੈੱਡ ਸ਼ੀਟ,ਕੱਪੜਾ ਜਿਸ ਨਾਲ ਫਾਹ ਲਿਆ, ਕੁਰਤਾ, ਕੱਪ-ਪਲੇਟ ਜਿਸ ‘ਚ ਜੂਸ ਪੀਤਾ,ਸੀ.ਸੀ.ਟੀ.ਵੀ. ਦੀ ਡੀ.ਵੀ.ਆਰ. ਵਰਗੀਆਂ ਕਈ ਚੀਜਾਂ ਸੁਸ਼ਾਂਤ ਕੇਸ ਦਾ ਹੈਂਡਓਵਰ ਦੇ ਤੌਰ ‘ਤੇ ਸੀ.ਬੀ.ਆਈ. ਮੁੰਬਈ ਪੁਲਸ ਤੋਂ ਲਵੇਗੀ।ਇੰਨਾ ਹੀ ਨਹੀਂ ਸੀ.ਸੀ.ਟੀ.ਵੀ. ਡੀ.ਵੀ.ਆਰ. ਅਤੇ ਬਿਲਡਿੰਗ ਦਾ ਉਹ ਕੈਮਰਾ ਜਿਸ ‘ਚ 13 ਤੋਂ ਲੈ ਕੇ 14 ਜੂਨ ਤਕ ਦੀ ਰਿਕਾਡਿੰਗ ਹੋਈ ਹੈ।ਇਸ ਤੋਂ ਬਿਨ੍ਹਾਂ ਘਟਨਾ ਸਥਾਨ ‘ਤੇ ਮੌਜੂਦ ਫਾਰੇਂਸਿਕ ਸਪਾਟ ਵੀ ਸੀ.ਬੀ.ਆਈ. ਮੁੰਬਈ ਪੁਲਸ ਤੋਂ ਹੈਂਡਓਵਰ ਲਏਗੀ।