sakshi malik says: ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਸ਼ੁੱਕਰਵਾਰ ਨੂੰ ਖੇਡ ਮੰਤਰਾਲੇ ਦੀ ਅਰਜੁਨ ਐਵਾਰਡਜ਼ ਦੀ ਸੂਚੀ ਵਿੱਚੋਂ ਆਪਣਾ ਨਾਮ ਹਟਾਏ ਜਾਣ ਦੀ ਨਿੰਦਾ ਕੀਤੀ ਹੈ। ਖੇਡ ਮੰਤਰਾਲੇ ਨੇ ਸਾਕਸ਼ੀ ਅਤੇ ਮੀਰਾਬਾਈ ਚਾਨੂ ਨੂੰ ਅਰਜੁਨ ਪੁਰਸਕਾਰ ਨਾ ਦੇਣ ਦਾ ਫੈਸਲਾ ਕੀਤਾ। ਇਹ ਦੋਵੇਂ ਖਿਡਾਰੀ ਪਹਿਲਾਂ ਹੀ ਦੇਸ਼ ਦਾ ਸਰਵਉੱਚ ਖੇਡ ਪੁਰਸਕਾਰ ਖੇਡ ਰਤਨ ਪ੍ਰਾਪਤ ਕਰ ਚੁੱਕੇ ਹਨ। ਸਾਕਸ਼ੀ ਨੂੰ 2016 ਵਿੱਚ ਰੀਓ ‘ਚ ਕਾਂਸੀ ਦਾ ਤਗਮਾ ਜਿੱਤਣ ਲਈ ਅਤੇ 2018 ਵਿੱਚ ਵਿਸ਼ਵ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਮੀਰਾਬਾਈ ਨੂੰ ਖੇਲ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਕਸ਼ੀ ਨੇ ਕਿਹਾ ਕਿ ਉਹ ਇਸ ਤੋਂ ਨਿਰਾਸ਼ ਹੈ ਅਤੇ ਸਰਕਾਰ ਉਸ ਦੀਆਂ ਪ੍ਰਾਪਤੀਆਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ।
ਸਾਕਸ਼ੀ ਨੇ ਕਿਹਾ, “ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਅਰਜੁਨ ਐਵਾਰਡੀ ਸਾਕਸ਼ੀ ਮਲਿਕ ਦੇ ਨਾਂ ਨਾਲ ਬੁਲਾਉਣ। ਐਥਲੀਟ ਅਜਿਹੀਆਂ ਚੀਜ਼ਾਂ ਲਈ ਸਭ ਕੁੱਝ ਕਰਦਾ ਹੈ। ਉਹ ਹਰ ਪੁਰਸਕਾਰ ਜਿੱਤਣਾ ਚਾਹੁੰਦਾ ਹੈ ਤਾਂ ਜੋ ਉਹ ਇਸ ਤੋਂ ਪ੍ਰੇਰਿਤ ਹੋ ਸਕਣ।” ਉਨ੍ਹਾਂ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਅਰਜੁਨ ਅਵਾਰਡ ਜਿੱਤਣ ਲਈ ਮੈਨੂੰ ਹੋਰ ਕੀ ਕਰਨਾ ਪਏਗਾ। ਮੈ ਸਾਲ 2016 ਚ’ ਖੇਡ ਰਤਨ ਮਿਲਣ ਲਈ ਬਹੁਤ ਖੁਸ਼ ਹਾਂ ਅਤੇ ਮੈਂ ਇਸਦਾ ਸਨਮਾਨ ਵੀ ਕਰਦੀ ਹਾਂ। ਪਰ ਮੈਂ ਹਮੇਸ਼ਾਂ ਅਰਜੁਨ ਪੁਰਸਕਾਰ ਚਾਹੁੰਦੀ ਸੀ ਅਤੇ ਇਹ ਮੇਰਾ ਸੁਪਨਾ ਸੀ।”