Corona knocks on Badal’s residence : ਕੋਰੋਨਾ ਸੂਬੇ ਵਿਚ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਵੀ ਇਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ 68 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਸਾਬਕਾ ਉਪ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ’ਤੇ ਤਾਇਨਾਤ ਪੰਜ ਸੁਰੱਖਿਆ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਪਿੰਡ ਬਾਦਲ ਦਾ ਇਕ ਬੈਂਕ ਕਰਮਚਾਰੀ ਵੀ ਕੋਰੋਨਾ ਪੀੜਤ ਪਾਇਆ ਗਿਆ ਹੈ।
ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਅੱਜ 68 ਨਵੇਂ ਆਏ ਮਾਮਲਿਆਂ ਵਿੱਚੋਂ 23 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਿੰਨ੍ਹਾਂ ਵਿੱਚ ਸਥਾਨਕ ਗੁਰੂ ਤੇਗ਼ ਬਹਾਦਰ ਇਨਕਲੇਵ ਬਠਿੰਡਾ ਰੋਡ, ਗਾਂਧੀ ਚੌਂਕ, ਰਣਜੀਤ ਐਵੀਨਿਊ ਗਲੀ ਨੰਬਰ 1, ਸੁਭਾਸ਼ ਬਸਤੀ ਮੌੜ ਰੋਡ, ਦਸਮੇਸ਼ ਨਗਰ ਕੱਚਾ ਥਾਂਦੇਵਾਲਾ ਰੋਡ, ਗੋਨਿਆਣਾ ਰੋਡ ਗਲੀ ਨੰਬਰ 5, ਕੈਨਾਲ ਕਾਲੋਨੀ ਗਲੀ ਨੰਬਰ 2 ਬਠਿੰਡਾ ਰੋਡ, ਵਿੱਕੀ ਸਵੀਟ ਹਾਊਸ ਰੇਲਵੇ ਰੋਡ, ਨੱਥੂ ਰਾਮ ਸਟਰੀਟ, ਅਗਰਵਾਲ ਰਾਇਸ ਮਿੱਲ, ਮਿੱਠਣ ਲਾਲ ਸਟਰੀਟ, ਗੁਰੂ ਅੰਗਦ ਦੇਵ ਨਗਰ, ਬਾਬਾ ਫ਼ਰੀਦ ਕਾਲੋਨੀ ਬਠਿੰਡਾ ਰੋਡ, ਜੋਧੂ ਕਾਲੋਨੀ, ਬਾਵਾ ਕਾਲੋਨੀ ਨਾਲ ਸਬੰਧਿਤ ਹਨ।
ਜਦੋਂਕਿ 1 ਕੇਸ ਪਿੰਡ ਲੁਬਾਣਿਆਂਵਾਲੀ,4 ਕੇਸ ਸੇਤੀਆ ਪੇਪਰ ਮਿੱਲ ਰੁਪਾਣਾ, 1 ਕੇਸ ਪਿੰਡ ਚੱਕ ਬਾਜਾ ਮਰਾੜ੍ਹ, 1 ਕੇਸ ਪਿੰਡ ਬਾਜਾ ਮਰਾੜ੍ਹ, 1 ਕੇਸ ਪਿੰਡ ਲੱਖੇਵਾਲੀ, 2 ਕੇਸ ਪਿੰਡ ਚੱਕ ਸ਼ੇਰੇਵਾਲਾ, 5 ਕੇਸ ਪਿੰਡ ਸੰਮੇਵਾਲੀ, 1 ਕੇਸ ਪਿੰਡ ਬੱਲਮਗੜ੍ਹ, 1 ਕੇਸ ਪਿੰਡ ਭਾਗਸਰ, 1 ਕੇਸ ਪਿੰਡ ਭੁੱਟੀਵਾਲਾ, 1 ਕੇਸ ਪਿੰਡ ਕੋਟਭਾਈ, 1 ਕੇਸ ਪਿੰਡ ਸੁਖਨਾ ਅਬਲੂ, 1 ਕੇਸ ਦਸਮੇਸ਼ ਨਗਰ ਕਿੱਲਿਆਵਾਲੀ, 11 ਕੇਸ ਮੇਨ ਬਾਜ਼ਾਰ ਮਲੋਟ, 5 ਕੇਸ ਗਿੱਦੜਬਾਹਾ, 1 ਕੇਸ ਪਿੰਡ ਰੱਥੜੀਆਂ, 1 ਕੇਸ ਰਣਜੀਤਗੜ੍ਹ ਤੋਂ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 621 ਹੋ ਗਈ ਹੈ।