whatsapp call husband divorce woman justice : ਭੋਪਾਲ’ਚ ਇੱਕ ਔਰਤ ਦੀ 19 ਸਾਲਾਂ ਦੀ ਸ਼ਾਦੀਸ਼ੁਦਾ ਜ਼ਿੰਦਗੀ ਸਿਰਫ ਇੱਕ ਵਟ੍ਹਸਅਪ ਕਾਲ ਕਰਕੇ 19 ਸੈਕਿੰਡਾਂ ‘ਚ ਖਤਮ ਹੋ ਗਈ।ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਪਤੀ ਨੇ ਆਪਣੀ ਪਤਨੀ ਨੂੰ ਵਟ੍ਹਸਅਪ ਕਾਲ ਕਰਕੇ ਕਿਹਾ ਤਲਾਕ,ਤਲਾਕ, ਤਲਾਕ।ਜਿਸਦੇ ਬਾਅਦ ਪੁਲਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੀੜਤਾ ਨੇ ਦੱਸਿਆ ਕਿ ਉਸਦੀ ਉਮਰ 40 ਸਾਲ ਹੈ,
ਉਹ ਗਰੀਬ ਨਹੀਂ ਹੈ,ਸਗੋਂ ਉਹ ਐੱਨ.ਆਰ.ਵੀ. ਹੈ।ਉਸਨੇ ਆਪਣੀ ਹੱਡ-ਬੀਤੀ ਸੁਣਾਉਂਦਿਆਂ ਕਿਹਾ ਕਿ ਉਸਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਤਿੰਨ ਤਲਾਕ ਨਾਲ ਉਸਦਾ ਘਰ ਉੱਜੜ ਗਿਆ।ਭੋਪਾਲ ਦੀ ਇਸ ਤਲਾਕ ਪੀੜਤਾ ਦੀਆਂ ਮੁਸ਼ਕਿਲਾਂ 19 ਸਾਲ ਪਹਿਲਾਂ ਵਿਆਹ ਤੋਂ ਤੁਰੰਤ ਬਾਅਦ ਹੀ ਪਤੀ ਦੀਆਂ ਡਿਮਾਂਡਾਂ ਨਾਲ ਵਧਣ ਲੱਗੀਆਂ ਸਨ।ਪਿਤਾ ਦਾ ਸਾਇਆ ਤਾਂ ਵਿਆਹ ਤੋਂ ਪਹਿਲਾਂ ਹੀ ਸਿਰ ਤੋਂ ਉੱਠ ਗਿਆ ਸੀ।ਵਿਆਹ ਤੋਂ ਬਾਅਦ ਉਸਦੇ ਪਤੀ ਦੀਆਂ ਮੰਗਾਂ ਪੂਰੀਆਂ ਕਰਨ ਦੀ ਜ਼ਿੰਮੇਦਾਰੀ ਔਰਤ ਦੇ ਭਰਾਵਾਂ ‘ਤੇ ਹੀ ਸੀ।ਇਸਦੇ ਬਾਅਦ ਵੀ ਮਹਿਲਾ ਦੇ ਪਤੀ ਦੀਆਂ ਮੰਗਾਂ ਇੰਨੀਆਂ ਵੱਧ ਗਈਆਂ ਕਿ ਸਮੇਂ ਦੇ ਨਾਲ-ਨਾਲ ਭੈਣ-ਭਰਾ ਦਾ ਵੀ ਰਿਸ਼ਤਾ ਟੁੱਟ ਗਿਆ।ਬੰਗਲੌਰ ‘ਚ ਰਹਿਣ ਵਾਲੇ ਔਰਤ ਦੇ ਪਤੀ ਫੈਜ ਆਲਮ ਇੱਕ ਹੋਟਲ’ਚ ਮੈਨੇਜਰ ਹੈ।ਉਹ ਵੀ ਐੱਨ.ਆਰ.ਆਈ.ਹੈ।ਔਰਤ ਦੇ 13 ਅਤੇ 5 ਸਾਲ ਦੇ ਦੋ ਬੱਚੇ ਹਨ।ਜੋ ਪਤੀ ਦੇ ਨਾਲ ਬੰਗਲੌਰ’ਚ ਹਨ।ਔਰਤ ਦਾ ਦੋਸ਼ ਹੈ ਕਿ ਪਤੀ ਨੇ ਉਸ ਨੂੰ ਘਰ ਤੋਂ ਕੱਢ ਦਿੱਤਾ ਗਿਆ ਅਤੇ 31 ਜੁਲਾਈ ਨੂੰ ਮੋਬਾਇਲ ‘ਤੇ ਵਟ੍ਹਸਅਪ ਕਾਲ ਕਰਕੇ ਤਲਾਕ ਦੇ ਦਿੱਤਾ ਹੈ।ਵਟ੍ਹਸਅਪ ਜਰੀਏ ਤਿੰਨ ਤਲਾਕ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਮੱਧ-ਪ੍ਰਦੇਸ਼ ਪੁਲਸ ਹਰਕਤ’ਚ ਆਈ ਹੈ ਅਤੇ ਤਲਾਕ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਸ ਉਕਤ ਦੋਸ਼ੀ ਦੀ ਗ੍ਰਿਫਤਾਰੀ ਲਈ ਬੰਗਲੌਰ ਵਿਖੇ ਜਾਏਗੀ।