brazil president jair bolsonaro threatens punch reporter mouth : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਨੇ ਇੱਕ ਪੱਤਰਕਾਰ ਨੂੰ ਮੂੰਹ ‘ਤੇ ਪੰਚ ਮਾਰਨ ਦੀ ਧਮਕੀ ਦਿੱਤੀ।ਜਾਣਕਾਰੀ ਮੁਤਾਬਕ ਪੱਤਰਕਾਰ ਨੇ ਭ੍ਰਿਸ਼ਟਾਚਾਰ ਮਾਮਲੇ ‘ਚ ਰਾਸ਼ਟਰਪਤੀ ਦੀ ਪਤਨੀ ਦੀ ਸ਼ਮੂਲੀਅਤ ਨਾਲ ਜੁੜਿਆ ਸਵਾਲ ਪੁੱਛਿਆ ਸੀ।ਇਸ ‘ਤੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਨੇ ਕਿਹਾ ਕਿ ਮੈਂ ਤੁਹਾਡੇ ਮੂੰਹ ‘ਤੇ ਘਸੁੰਨ ਮਾਰਨਾ ਚਾਹੁੰਦਾ ਹਾਂ।ਧਮਕੀ ਬਾਅਦ ਰਾਸ਼ਟਰਪਤੀ ਨੇ ਹੋਰ ਪੱਤਰਕਾਰਾਂ ਦੇ ਵਿਰੋਧ ਨੂੰ ਨਜ਼ਰਅੰਦਾਜ ਕੀਤਾ ਅਤੇ ਚਲੇ ਗਏ।
ਰਾਸ਼ਟਰਪਤੀ ਜੇਯਰ ਐਤਵਾਰ ਨੂੰ ਬ੍ਰਸਿਲਿਆ ‘ਚ ਮੈਟ੍ਰੋਪਾਲਿਟਨ ਕੈਥੇਡ੍ਰਲ ਦੀ ਯਾਤਰਾ ਕਰ ਸੀ।ਇਸ ਦੌਰਾਨ ਪੱਤਰਕਾਰਾਂ ਨੇ ਰਾਸ਼ਟਰਪਤੀ ਤੋਂ ਲੇਡੀ ਮਿਸ਼ੇਲ ਬੋਲਸੋਨਾਰੋ ਅਤੇ ਫਬੇਰਿਸਿਓ ਕਊਰੀਓਜ਼ ਨਾਲ ਜੁੜਿਆ ਸਵਾਲ ਪੁੱਛਿਆ।ਕਊਰੀਓਜ਼ ਇੱਕ ਸੇਵਾਮੁਕਤ ਪੁਲਸ ਅਧਿਕਾਰੀ ਹੈ।ਜੋ ਰਾਸ਼ਟਰਪਤੀ ਦੇ ਦੋਸਤ ਅਤੇ ਉਨ੍ਹਾਂ ਦੇ ਬੇਟੇ ਫਲੋਵਿਓ ਬੋਲਸੋਨਾਰੋ ਦੇ ਸਾਬਕਾ ਸਲਾਹਕਾਰ ਅਤੇ ਮੌਜੂਦਾ ਸੈਨੇਟਰ ਹੈ।ਕਊਰੀਓਜ਼ ਅਤੇ ਫਲੋਵਿਓ ਬੋਲਸੋਨਾਰੋ ਵਿਰੁੱਧ ਇੱਕ ਮਾਮਲੇ ਦੀ ਜਾਂਚ ਚਲ ਰਹੀ ਹੈ।ਦੋਸ਼ ਹੈ ਕਿ ਦੋਵਾਂ ਨੇ ਸਰਕਾਰੀ ਕਰਮਚਾਰੀਆਂ ਨਾਲ ਕਥਿਤ ਰੂਪ ‘ਚ ਠੱਗੀ ਕੀਤi ਹੈ।ਇਹ ਠੱਗੀ ਉਸ ਸਮੇਂ ਹੋਈ, ਜਦੋਂ ਫਲੋਵਿਓ ਬੋਲਸੋਨਾਰੋ ਰਿਓ ਡੀ ਜਨੇਰਿਓ ਦੇ ਸਥਾਨਕ ਲਾਮੇਕਰ ਸੀ ਅਤੇ ਇਸ ਤੋਂ ਪਹਿਲਾਂ ਜਨਵਰੀ 2019 ‘ਚ ਜੇਯਰ ਬੋਲਸੋਨਾਰੋ ਰਾਸ਼ਟਰਪਤੀ ਸੀ।ਦੱਸਣਯੋਗ ਹੈ ਕਿ ਪੱਤਰਕਾਰ ਨੇ ਕਿਹਾ ਕਿ ਇਸ ਧਮਕੀ ਨਾਲ ਪਤਾ ਲੱਗਦਾ ਹੈ ਕਿ ਜੇਯਰ ਬੋਲਸੋਨਾਰੋ ਇੱਕ ਲੋਕ ਸੇਵਾ ਦੇ ਕਰਤੱਵ ਨੂੰ ਸਵੀਕਾਰ ਨਹੀਂ ਕਰਦੇ ਅਤੇ ਜਨਤਾ ਪ੍ਰਤੀ ਉਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਹੈ।