This was not : ਕਾਂਗਰਸ ‘ਚ ‘ਲੈਟਰ ਬੰਬ’ ਤੋਂ ਬਾਅਦ ਭਾਵੇਂ ਹੀ ਪਾਰਟੀ ਦੀ ਕਮਾਨ ਸੋਨੀਆ ਗਾਂਧੀ ਦੇ ਹੱਥ ‘ਚ ਹੀ ਹੈ ਪਰ ਦਿੱਲੀ ਦੀ ਇਸ ਘਟਨਾ ਦਾ ਅਸਰ ਆਉਣ ਵਾਲੇ ਸਮੇਂ ‘ਚ ਪੰਜਾਬ ‘ਤੇ ਸਾਫ ਦਿਖਾਈ ਦੇਵੇਗਾ। ਪਾਰਟੀ ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਭੱਠਲ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਨ ਤੋਂ ਮੰਗ ਕਰ ਦਿੱਤੀ ਹੈ ਕਿ ਇਕ ਲਕਸ਼ਮਣ ਰੇਖਾ ਖਿੱਚ ਦਿੱਤੀ ਜਾਵੇ ਤਾਂ ਕਿ ਫਿਰ ਕੋਈ ਉਸ ਨੂੰ ਪਾਰ ਕਰਨ ਦੀ ਹਿੰਮਤ ਨਾ ਕਰ ਸਕੇ। ਜਾਖੜ ਦਾ ਇਹ ਬਿਆਨ ਉਦੋਂ ਆਇਆ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਚ ਅੰਬਿਕਾ ਸੋਨੀ ਨੂੰ ਲਿਖਣ ਵਾਲੇ ਨੇਤਾਵਾਂ ਖਿਲਾਫ ਕਾਰਵਾਈ ਦੀ ਮੰਗ ਕਰ ਚੁੱਕੀ ਹੈ।
ਪਾਰਟੀ ਦੀ ਅਗਵਾਈ ‘ਚ ਤਬਦੀਲੀ ਨੂੰ ਲੈ ਕੇ ਪੱਖ ਲਿਖਣ ਵਾਲੇ 23 ਸੀਨੀਅਰ ਕਾਂਗਰਸੀ ਨੇਤਾਵਾਂ ‘ਚ ਪੰਜਾਬ ਦੇ ਦੋ ਨੇਤਾ ਮਨੀਸ਼ ਤਿਵਾੜੀ ਅਤੇ ਰਾਜਿੰਦਰ ਕੌਰ ਭੱਠਲ ਸ਼ਾਮਲ ਸਨ। ਜਾਖੜ ਨੇ ਕਿਹਾ ਕਿ ਰਾਜਿੰਦਰ ਕੌਰ ਭੱਠਲ ਤੋਂ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਸੀ ਕਿਉਂਕਿ ਉਹ ਸੀਨੀਅਰ ਨੇਤਾ ਹਨ ਅਤੇ ਉਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲ ਚੁਕੇ ਹਨ। ਲੈਟਰ ਬੰਬ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਫਿਰ ਬ੍ਰਹਮ ਮੋਹਿੰਦਰਾ ਗਾਂਧੀ ਪਰਿਵਾਰ ਦੇ ਸਮਰਥਨ ‘ਚ ਆ ਗਏ ਸਨ। ਦੂਜੇ ਪਾਸੇ ਕਾਂਗਰਸ ਦੇ ਇਕ ਵੱਡੇ ਵਰਗ ‘ਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਚਿੱਠੀ ਲਿਖਣ ਵਾਲਿਆਂ ‘ਚ ਪੰਜਾਬ ਦੇ ਦੋ ਨੇਤਾ ਸ਼ਾਮਲ ਹਨ।
ਜਾਖੜ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਭੱਠਲ ਦੀ ਪ੍ਰੇਸ਼ਾਨੀ ਵਧ ਸਕਦੀ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਭੱਠਲ ਨੂੰ ਅਡਜਸਟ ਕਰਨ ‘ਚ ਨਾ ਸਿਰਫ ਉਨ੍ਹਾਂ ਨੂੰ ਚੇਅਰਪਰਸਨ ਬਣਾਇਆ ਸਗੋਂ ਕੈਬਨਿਟ ਨੇ ਉਨ੍ਹਾਂ ਦੀ ਕੋਠੀ ਦਾ 80 ਲੱਖ ਰੁਪਏ ਕਿਰਾਇਆ ਵੀ ਮੁਆਫ ਕੀਤਾ। ਨਾਲ ਹੀ ਜਾਖੜ ਨੇ ਅਜੇ ਮਨੀਸ਼ ਤਿਵਾੜੀ ਬਾਰੇ ਅਜੇ ਅਜੇ ਕੁਝ ਨਹੀਂ ਕਿਹਾ।