Kapurthala police nab : ਪੰਜਾਬ ਪੁਲਿਸ ਵਲੋਂ ਪਿਛਲੇ ਕੁਝ ਸਮੇਂ ਤੋਂ ਨਸ਼ਾ ਸਮਗਲਰਾਂ ਖਿਲਾਫ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਸਫਲਤਾ ਹਾਸਲ ਕਰਦੇ ਹੋਏ ਸ਼ਾਹਕੋਟ ਪੁਲਿਸ ਨੇ ਕਪੂਰਥਲਾ ਦੇ ਸਮਗਲਰ ਨੂੰ ਮਲਸੀਆਂ ‘ਚ ਕਾਰ ਨਾਲ ਜਾਂਦੇ ਹੋਏ ਗ੍ਰਿਫਤਾਰ ਕੀਤਾ। ਦੋਸ਼ੀ ਤੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਸ਼ਾਹਕੋਟ ਪੁਲਿਸ ਮੁਤਾਬਕ ਐੱਸ. ਆਈ. ਸਨਜੀਵਨ ਸਿੰਘ ਨੇ ਮਲਸੀਆਂ ਟੀ-ਪੁਆਇੰਟ ਸਥਿਤ ਏ. ਪੀ. ਐੱਸ. ਨਰਸਿੰਗ ਕਾਲਜ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ। ਉਥੇ ਬੱਸ ਅੱਡਾ ਮਲਸੀਆਂ ਵਲੋਂ ਇਕ ਅਰਟਿਗਾ ਕਾਰ (ਪੀ. ਬੀ. 09 ਏਸੀ-2290) ਆਉਂਦੀ ਦੇਖੀ। ਸਾਹਮਣੇ ਪੁਲਿਸ ਦਾ ਨਾਕਾ ਦੇਖ ਕੇ ਸਮਗਲਰ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
SHO ਸੁਰਿੰਦਰ ਸਿੰਘ ਮੌਕੇ ‘ਤੇ ਪੁੱਜੇ। ਸਮੱਗਲਰ ਨੇ ਐੱਸ. ਐੱਚ. ਓ. ਨੂੰ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਨੂੰ ਬੁਲਾਇਆ ਗਿਆ ਫਿਰ ਪੁਲਿਸ ਨੇ ਕਪੂਰਥਲਾ ਜਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪਿੰਡ ਲਾਟੀਆਵਾਲ ਦੇ ਰਹਿਣ ਵਾਲੇ ਕਾਰ ਸਵਾਰ ਲਖਬੀਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਦੇ ਸੱਜੇ ਪਾਸੇ ਭਾਰਾ ਲਿਫਾਫਾ ਮਿਲਿਆ। ਉਸ ‘ਚ ਹੈਰੋਇਨ ਸੀ। ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਕਰਕੇ ਦੋਸ਼ੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਵਲੋਂ 31 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਦੇ ਵਿਰੋਧ ‘ਚ ਸ਼ਿਵ ਸੈਨਾ ਦਫਤਰ ‘ਚ ਬੈਠਕ ਪ੍ਰਦੇਸ਼ ਪ੍ਰਧਾਨ ਯੋਗਰਾਜ ਸ਼ਰਮਾ ਦੀ ਅਗਵਾਈ ‘ਚ ਹੋਈ। ਬੈਠਕ ‘ਚ ਪ੍ਰਦੇਸ਼ ਉਪ ਪ੍ਰਧਾਨ ਰਾਜਿੰਦਰ ਬਿੱਲਾ, ਪਿਆਰਾ ਲਾਲ, ਗੁਰਦੀਪ ਸੈਣੀ ਤੇ ਜੋਗਿੰਦਰ ਪਾਲ ਮੌਜੂਦ ਸਨ। ਸ਼ਿਵ ਸੈਨਾ ਨੇ ਫੈਸਲਾ ਲਿਆ ਕਿ 31 ਅਗਸਤ ਨੂੰ ਪੰਜਾਬ ‘ਚ ਬੰਦ ਕਿਸੇ ਵੀ ਹਾਲਤ ‘ਚ ਨਹੀਂ ਹੋਣ ਦਿੱਤਾ ਜਾਵੇਗਾ। ਯੋਗਰਾਜ ਸ਼ਰਮਾ ਨੇ ਕਿਹਾ ਕਿ ਪੰਨੂੰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਜਿਸ ਨੂੰ ਸ਼ਿਵ ਸੈਨਾ ਕਿਸੇ ਵੀ ਹਾਲ ‘ਚ ਸਫਲ ਨਹੀਂ ਹੋਣ ਦੇਵੇਗੀ। ਇਸ ਮੌਕੇ ਪਠਾਨਕੋਟ ਸਕੱਤਰ ਅਸ਼ਵਨੀ ਸੱਭਰਵਾਲ, ਜਿਲ੍ਹਾ ਕਪੂਰਥਲਾ ਤੋਂ ਨੀਰਜ ਕੁਮਾਰ ਮੌਜੂਦ ਸਨ।