India Former Envoy: ਭਾਰਤ ਦੇ ਸਾਬਕਾ ਰਾਜਦੂਤ ਕਾਤਆਯਾਨੀ ਸ਼ੰਕਰ ਬਾਜਪੇਈ (ਕੇਐਸ ਬਾਜਪੇਈ) ਦਾ ਐਤਵਾਰ ਨੂੰ ਦਿਹਾਂਤ ਹੋ ਗਿਆ । ਕੇਐਸ ਸ਼ੰਕਰ ਬਾਜਪੇਈ ਅਮਰੀਕਾ ਅਤੇ ਪਾਕਿਸਤਾਨ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਐਤਵਾਰ ਨੂੰ 92 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਦਰਅਸਲ, ਕੇਐਸ ਬਾਜਪੇਈ ਨੂੰ ਭਾਰਤ-ਅਮਰੀਕੀ ਸਬੰਧਾਂ ਨੂੰ ਨਵੀਂ ਉਚਾਈ ਦੇਣ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸੇਵਾਮੁਕਤ ਹੋਣ ਤੋਂ ਬਾਅਦ ਕੇਐਸ ਬਾਜਪੇਈ ਨੇ ਅਮਰੀਕਾ ਦੇ ਕਈ ਅਕਾਦਮਿਕ ਅਦਾਰਿਆਂ ਵਿੱਚ ਸੇਵਾ ਨਿਭਾਈ । ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਵੀ ਸੇਵਾ ਕੀਤੀ। ਉਹ ਸਾਲ 2008 ਤੋਂ 2010 ਤੱਕ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਚੇਅਰਮੈਨ ਵੀ ਰਹੇ । ਅਮਰੀਕਾ ਨਾਲ ਭਾਰਤ ਦੇ ਸਬੰਧਾਂ ਨੂੰ ਨਵੀਂ ਉਚਾਈ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਇੰਨੀ ਮਹੱਤਵਪੂਰਨ ਸੀ ਕਿ ਸਰਕਾਰਾਂ ਅਕਸਰ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਦੀਆਂ ਸਨ। ਕੇਐਸ ਬਾਜਪੇਈ 1970 ਤੋਂ 1974 ਤੱਕ ਸਿੱਕਮ ਵਿੱਚ ਸਰਕਾਰ ਦੇ ਰਾਜਨੀਤਿਕ ਅਧਿਕਾਰੀ ਸਨ। ਸਿੱਕਮ ਨੂੰ ਭਾਰਤ ਲਿਆਉਣ ਵਿਚ ਉਸਦੀ ਭੂਮਿਕਾ ਸਭ ਤੋਂ ਮਹੱਤਵਪੂਰਣ ਸੀ।
ਦੱਸ ਦੇਈਏ ਕਿ ਕੇਐਸ ਬਾਜਪੇਈ ਦੇ ਦਿਹਾਂਤ ‘ਤੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਸ਼ੋਕ ਜ਼ਾਹਿਰ ਕੀਤਾ ਹੈ। ਵਿਦੇਸ਼ ਮੰਤਰੀ ਨੇ ਬਾਜਪੇਈ ਨੂੰ ਆਪਣਾ ਪਥ ਪ੍ਰਦਰਸ਼ਕ ਅਤੇ ਮਿੱਤਰ ਦੱਸਿਆ ਹੈ। ਇੱਕ ਟਵੀਟ ਵਿੱਚ ਐੱਸ ਸ਼ੰਕਰ ਨੇ ਲਿਖਿਆ ਕਿ ਕੇਐਸ ਬਾਜਪੇਈ ਦਿਹਾਂਤ ਕਾਰਨ ਉਹ ਬਹੁਤ ਦੁਖੀ ਹਨ ਅਤੇ ਉਹ ਹਮੇਸ਼ਾਂ ਯਾਦ ਰਹਿਣਗੇ। ਜ਼ਿਕਰਯੋਗ ਹੈ ਕਿ ਕੇਐਸ ਬਾਜਪੇਈ ਦਾ ਜਨਮ 1928 ਵਿੱਚ ਜੈਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗਿਰੀਜਾ ਸ਼ੰਕਰ ਬਾਜਪੇ ਈ ਦੇਸ਼ ਦੇ ਸੀਨੀਅਰ ਡਿਪਲੋਮੈਟ ਸਨ।