England vs Australia Series: ਇੰਗਲੈਂਡ ਦੀ ਟੈਸਟ ਟੀਮ ਵਿੱਚ ਖੇਡਣ ਵਾਲੇ ਬਹੁਤ ਸਾਰੇ ਖਿਡਾਰੀਆਂ ਨੂੰ ਆਸਟ੍ਰੇਲੀਆ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਲਈ ਚੁਣੀ ਗਈ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ, ਪਰ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਲਈ ਜੋ ਰੂਟ ਨੂੰ ਨਹੀਂ ਚੁਣਿਆ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ, ਤੇਜ਼ ਗੇਂਦਬਾਜ਼ ਜੋਫਰਾ ਆਰਚਰ ਅਤੇ ਮਾਰਕ ਵੁੱਡ ਨੂੰ ਸ਼ੁੱਕਰਵਾਰ ਤੋਂ ਰੋਜ਼ ਬਾਊਲ ਵਿੱਚ ਸ਼ੁਰੂ ਹੋਣ ਜਾ ਰਹੀ ਸੀਰੀਜ਼ ਲਈ ਟੀ-20 ਟੀਮ ਵਿੱਚ ਸ਼ਾਮਿਲ ਕੀਤਾ ਗਿਆ।
ਰੂਟ ਅਤੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੂੰ ਵਨਡੇ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਵਿਸ਼ਵ ਕੱਪ ਦੇ ਜੇਤੂ ਬਟਲਰ, ਆਰਚਰ ਅਤੇ ਵੁਡ ਵੀ ਸ਼ਾਮਿਲ ਹਨ। ਤੇਜ਼ ਗੇਂਦਬਾਜ਼ ਸੈਮ ਕੁਰੇਨ ਨੂੰ ਵੀ ਈਓਨ ਮੋਰਗਨ ਦੀ ਅਗਵਾਈ ਵਾਲੀ ਦੋਵਾਂ ਟੀਮਾਂ ਵਿੱਚ ਜਗ੍ਹਾ ਦਿੱਤੀ ਗਈ ਹੈ। ਬੇਨ ਸਟੋਕਸ ਨੂੰ ਕਿਸੇ ਵੀ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਹ ਸਟਾਰ ਆਲਰਾਊਂਡਰ ਆਪਣੇ ਪਿਤਾ ਦੀ ਬਿਮਾਰੀ ਤੋਂ ਬਾਅਦ ਨਿਊਜ਼ੀਲੈਂਡ ਗਿਆ ਸੀ। ਸਲਾਮੀ ਬੱਲੇਬਾਜ਼ ਜੇਸਨ ਰਾਏ ਸੱਟ ਲੱਗਣ ਕਾਰਨ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਦੀ ਟੀਮ ਵਿੱਚ ਨਹੀਂ ਹੈ, ਪਰ ਉਹ 11 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਲਈ ਟੀਮ ਵਿੱਚ ਵਾਪਸੀ ਕਰ ਸਕਦੇ ਹਨ। ਇੰਗਲੈਂਡ ਦੇ ਚੋਣਕਾਰ ਐਡ ਸਮਿੱਥ ਨੇ ਕਿਹਾ, “ਅਸੀਂ ਆਉਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਟੀਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
T-20 ਟੀਮ:
ਈਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੋਫਰਾ ਆਰਚਰ, ਜੌਨੀ ਬੇਅਰਸਟੋ, ਟੌਮ ਬੇਂਟਨ, ਸੈਮ ਬਿਲਿੰਗਜ਼, ਜੋਸ ਬਟਲਰ, ਸੈਮ ਕੁਰੇਨ, ਟੌਮ ਕੁਰੇਨ, ਜੋਅ ਡੇਨਲੀ, ਕ੍ਰਿਸ ਜੌਰਡਨ, ਡੇਵਿਡ ਮਲਾਨ, ਆਦਿਲ ਰਾਸ਼ਿਦ, ਮਾਰਕ ਵੁਡ ਆਦਿ ਸ਼ਾਮਿਲ ਹਨ।
ਵਨਡੇ ਟੀਮ:
ਈਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੋਫਰਾ ਆਰਚਰ, ਜੌਨੀ ਬੇਅਰਸਟੋ, ਟੌਮ ਬੇਂਟਨ, ਸੈਮ ਬਿਲਿੰਗਜ਼, ਜੋਸ ਬਟਲਰ, ਸੈਮ ਕੁਰੇਨ, ਟੌਮ ਕੁਰੇਨ, ਆਦਿਲ ਰਾਸ਼ਿਦ, ਜੋ ਰੂਟ, ਕ੍ਰਿਸ ਵੋਕਸ, ਮਾਰਕ ਵੁਡ ਆਦਿ ਸ਼ਾਮਿਲ ਹਨ।