India China Border Tension: ਅਸਲ ਕੰਟਰੋਲ ਰੇਖਾ (LAC) ‘ਤੇ ਚੀਨ ਦੀ ਰਣਨੀਤੀ ਨੂੰ ਇੱਕ ਵਾਰ ਫਿਰ ਤੋਂ ਭਾਰਤੀ ਫੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ। ਚਾਰ ਦਿਨਾਂ ਵਿੱਚ ਹੀ ਚੀਨ ਨੇ ਤਿੰਨ ਵਾਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਦੇ ਰਵੱਈਏ ਕਾਰਨ ਚੀਨੀ ਫੌਜ ਨੂੰ ਵਾਪਿਸ ਜਾਣਾ ਪਿਆ। ਇਸ ਕਾਰਨ ਐਲਏਸੀ ‘ਤੇ ਸਥਿਤੀ ਤਣਾਅਪੂਰਨ ਹੈ। ਚੀਨ ਨੇ ਇਸ ਰਣਨੀਤੀ ‘ਤੇ ਅਮਰੀਕਾ ਨੇ ਸਖਤ ਰੁਖ ਅਪਣਾਇਆ ਹੈ। ਅਮਰੀਕਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਇਸ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਸ਼ਾਂਤਮਈ ਹੱਲ ਦੀ ਉਮੀਦ ਕਰ ਰਹੇ ਹਾਂ। ਜਿਵੇਂ ਕਿ ਕਈ ਮੌਕਿਆਂ ‘ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਸੀ ਕਿ ਬੀਜਿੰਗ ਆਪਣੇ ਗੁਆਂਢੀਆਂ ਅਤੇ ਹੋਰ ਦੇਸ਼ਾਂ ਨਾਲ ਲਗਾਤਾਰ ਹਮਲਾਵਰ ਤੌਰ ‘ਤੇ ਉਲਝਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਾਇਵਾਨ ਸਟ੍ਰੇਟ ਸ਼ਿਨਜਿਆਂਗ,ਦੱਖਣੀ ਚੀਨ ਸਾਗਰ ਤੋਂ ਹਿਮਾਲਿਆ ਤੱਕ, ਸਾਈਬਰ ਸਪੇਸ ਤੋਂ ਲੈ ਕੇ ਅੰਦਰੂਨੀ ਸੰਗਠਨ ਤੱਕ ਅਸੀਂ ਚੀਨੀ ਕਮਿਊਨਿਸਟ ਪਾਰਟੀ ਨਾਲ ਕੰਮ ਕਰ ਰਹੇ ਹਾਂ, ਜੋ ਆਪਣੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਆਪਣੇ ਗੁਆਂਢੀਆਂ ਨੂੰ ਧਮਕਾਉਣਾ ਚਾਹੁੰਦੀ ਹੈ। ਇਨ੍ਹਾਂ ਭੜਕਾਹਟਾਂ ਨੂੰ ਰੋਕਣ ਦਾ ਇੱਕ ਇੱਕ ਢੰਗ ਹੈ, ਬੀਜਿੰਗ ਦੇ ਵਿਰੁੱਧ ਖੜ੍ਹਨਾ।
ਗੌਰਤਲਬ ਹੈ ਕਿ 29 ਅਗਸਤ ਤੋਂ ਹੁਣ ਤੱਕ ਚੀਨ ਨੇ ਤਿੰਨ ਵਾਰ ਐਲਏਸੀ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ ਚੀਨੀ ਫੌਜਾਂ ਨੇ 29-30 ਅਗਸਤ ਦੀ ਰਾਤ ਨੂੰ ਪੈਨਗੋਂਗ ਖੇਤਰ ਵਿੱਚ ਹਿਮਾਕਤ ਕੀਤੀ। ਜਿਸਦਾ ਉਨ੍ਹਾਂ ਨੂੰ ਕਰਾਰਾ ਜਵਾਬ ਮਿਲਿਆ । ਦੂਜੀ ਵਾਰ 31 ਅਗਸਤ ਦੀ ਰਾਤ ਨੂੰ ਚੀਨੀ ਫੌਜ ਨੇ ਹੈਲਮੇਟ ਚੋਟੀ ‘ਤੇ ਇੱਕ ਗੁਸਤਾਖੀ ਦਿਖਾਈ, ਜਿਸ ਦਾ ਭਾਰਤੀ ਫੌਜ ਨੇ ਇੱਕ ਢੁੱਕਵਾਂ ਜਵਾਬ ਦਿੱਤਾ।