press conference covid19 situation : ਦੁਨੀਆ ‘ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਆਯੋਜਿਤ ਕੀਤਾ ਗਿਆ। ਜਿਸ ‘ਚ ਮੰਤਰਾਲੇ ਦੇ ਮੁੱਖ ਸਕੱਤਰ ਰਾਜੇਸ਼ ਭੂਸ਼ਣ ਅਤੇ ਆਈ.ਸੀ.ਐੱਮ.ਆਰ ਦੇ ਨਿਰਦੇਸ਼ਕ ਡਾ. ਬਲਰਾਮ ਭਾਰਗਵ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।ਭੂਸ਼ਣ ਦਾ ਕਹਿਣਾ ਹੈ ਕਿ ਦੇਸ਼ ‘ਚ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 29.70 ਲੱਖ ਤੋਂ ਵੱਧ ਹੋ ਗਈ ਹੈ।ਇਹ ਗਿਣਤੀ ਮੌਜੂਦਾ ਸਮੇਂ ‘ਚ ਐਕਟਿਵ ਮਾਮਲਿਆਂ ਤੋਂ 3.5 ਗੁਣਾ ਜਿਆਦਾ ਹੈ।ਉਨ੍ਹਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ 11 ਲੱਖ ਤੋਂ ਵੱਧ ਕੋਵਿਡ-19 ਮਾਮਲਿਆਂ ਦੀ ਜਾਂਚ ਹੋਈ ਹੈ।ਇੱਕ ਦਿਨ 68,584 ਮਰੀਜ਼ ਠੀਕ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ, ਹੁਣ ਤਕ ਦੇਸ਼ ‘ਚ 4 ਕਰੋੜ 50 ਲੱਖ ਤੋਂ ਵੱਧ ਮਰੀਜ਼ ਠੀਕ ਹੋਏ ਹਨ।ਪਿਛਲੇ 24 ਘੰਟਿਆਂ ‘ਚ 11 ਲੱਖ 72 ਹਜ਼ਾਰ ਟੈਸਟ ਕੀਤੇ ਗਏ ਹਨ।ਰਿਕਵਰੀ ਮਾਮਲਿਆਂ ਦੀ ਗਿਣਤੀ 29,70,000 ਹੋ ਗਈ ਹੈ।ਰਿਕਵਰੀ ਮਾਮਲਿਆਂ ਦੀ ਸੰਖਿਆ ਐਕਟਿਵ ਮਾਮਲਿਆਂ ਦੀ ਤੁਲਨਾ ‘ਚ 3.5 ਗੁਣਾ ਵੱਧ ਹੈ। ਸਿਹਤ ਮੰਤਰਾਲੇ ਦੇ ਸਕੱਤਰ ਨੇ ਕਿਹਾ ਕਿ ਕੁਲ ਮਾਮਲਿਆਂ ਐਕਟਿਵ ਮਾਮਲਿਆਂ ‘ਚ 62 ਫੀਸਦੀ ਮਾਮਲੇ 5 ਸੂਬਿਆਂ ‘ਚ ਹਨ।ਇਹ ਸੂਬੇ ਤਾਮਿਲਨਾਡੂ, ਉੱਤਰ-ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਹਨ।ਇਹ ਸੂਬੇ ਆਂਧਰਾ ਪ੍ਰਦੇਸ਼, ਦਿੱਲੀ, ਕਰਨਾਟਕ, ਤਾਮਿਲਨਾਡੂ ਅਤੇ ਮਹਾਰਾਸ਼ਟਰ ਤੋਂ ਹੋਣ ਵਾਲੀਆਂ ਕੁਲ ਮੌਤਾਂ ‘ਚੋਂ 70 ਫੀਸਦੀ ਮੌਤਾਂ ਹੋਈਆਂ ਹਨ।