andhra pradesh literacy rate worst : ਅਜਿਹਾ ਮੰਨਿਆ ਜਾਂਦਾ ਹੈ ਕਿ ਦੱਖਣ ਭਾਰਤ ਦੇ ਸੂਬਿਆਂ ‘ਚ ਸਾਖਰਤਾ ਦਰ ਵੱਧ ਹੈ ਪਰ ਆਂਧਰਾ ਪ੍ਰਦੇਸ਼ ‘ਚ ਭਾਰਤ ਦੇ ਬਾਕੀ ਸੂਬਿਆਂ ਦੀ ਸਾਖਰਤਾ ਦਰ ਤੋਂ ਬਹੁਤ ਘੱਟ ਹੈ।ਮੌਜੂਦਾ ਸਮੇਂ ‘ਚ ਦੱਖਣ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਦੀ ਸਾਖਰਤਾ ਦਰ 66.4 ਫੀਸਦੀ ਹੈ, ਜੋ ਕਿ ਬਿਹਾਰ ਤੋਂ ਵੀ ਘੱਟ ਹੈ।ਬਿਹਾਰ ਦੀ ਸਾਖਰਤਾ ਦਰ 70.9 ਫੀਸਦੀ, ਤੇਲੰਗਾਨਾ ਦੀ 72.8 ਫੀਸਦੀ ਹੈ।ਕਰਨਾਟਕ ਦੀ 77.2 ਫੀਸਦੀ ਹੈ।ਅਸਾਮ ਦੀ 85.9 ਫੀਸਦੀ ਅਤੇ ਉਤਰਾਖੰਡ ਦੀ 87.6 ਫੀਸਦੀ ਹੈ।ਰਾਸ਼ਟਰੀ ਅੰਕੜੇ ਦਫਤਰ ਵਲੋਂ ਸਿੱਖਿਆ ‘ਤੇ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜਦੋਂ ਸਾਖਰਤਾ ਦੀ ਗੱਲ ਆਉਂਦੀ ਹੈ ਤਾਂ ਵਿਕਸਿਤ ਸੂਬਿਆਂ ਦੀ ਧਾਰਨਾ ਗੁੰਮਰਾਹ ਕਰ ਸਕਦੀ ਹੈ।ਕੇਰਲ ਬਾਕੀ ਸਾਰੇ ਸੂਬਿਆਂ ਤੋਂ ਸਾਖਰਤਾ ਦਰ ‘ਚ ਬਹੁਤ ਅੱਗੇ ਹੈ।ਕੇਰਲ ਦੀ ਸਾਖਰਤਾ ਦਰ 96.2 ਫੀਸਦੀ ਹੈ।ਇਸ ਤੋਂ ਇਲਾਵਾ ਸੂਬੇ ‘ਚ ਔਰਤਾਂ ਅਤੇ ਮਰਦ ਦਰਮਿਆਨ ਸਾਖਰਤਾ ਦਾ ਅੰਤਰ ਬਹੁਤ ਘੱਟ ਭਾਵ ਕਿ 2.2 ਫੀਸਦੀ ਹੈ।ਜੇਕਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਤਰ 14.4 ਫੀਸਦੀ ਹੈ।ਜਿਸ ‘ਚ ਮਰਦ ਸਾਖਰਤਾ ਦਰ 84.7 ਫੀਸਦੀ ਅਤੇ ਸਾਖਰਤਾ ਦਰ 70.3 ਫੀਸਦੀ ਹੈ।
ਦੂਜੇ ਪਾਸੇ ਆਂਧਰਾ-ਪ੍ਰਦੇਸ਼ ‘ਚ ਔਰਤ ਅਤੇ ਮਰਦ ਦਰਮਿਆਨ ਸਾਖਰਤਾ ਦਰ ਦਾ ਅੰਤਰ 13.9 ਫੀਸਦੀ ਹੈ।ਜਦੋਂ ਕਿ ਰਾਜਸਥਾਨ ‘ਚ 23.2 ਫੀਸਦੀ, ਬਿਹਾਰ ‘ਚ 19.2 ਫੀਸਦੀ ਅਤੇ ਉੱਤਰ-ਪ੍ਰਦੇਸ਼ ‘ਚ 18.4 ਫੀਸਦੀ ਹੈ।ਆਂਧਰਾ-ਪ੍ਰਦੇਸ਼ ਨੂੰ ਛੱਡ ਕੇ ਬਾਕੀ ਸੂਬਿਆਂ ‘ਚ ਜਿਥੇ ਸਾਖਰਤਾ ਦਰ ਬਿਹਤਰ ਪੱਧਰ ‘ਤੇ ਹੈ।ਉੱਥੇ ਆਂਧਰਾ ਪ੍ਰਦੇਸ਼ ‘ਚ ਔਰਤਾਂ ਅਤੇ ਮਰਦਾਂ ਦਰਮਿਆਨ ਸਾਖਰਤਾ ਦਰ ਦਾ ਅੰਤਰ 13.9 ਫੀਸਦੀ ਹੈ।ਜਦੋਂ ਕਿ ਰਾਜਸਥਾਨ ‘ਚ 23.2 ਫੀਸਦੀ, ਬਿਹਾਰ ‘ਚ 19.2 ਫੀਸਦੀ ਅਤੇ ਉੱਤਰ-ਪ੍ਰਦੇਸ਼ ‘ਚ 18.4 ਫੀਸਦੀ ਹੈ।ਆਂਧਰਾ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸੂਬੇ ਅਜਿਹੇ ਹੁੰਦੇ ਹਨ, ਜਿਥੇ ਸਾਖਰਤਾ ਦਰ ਬਿਹਤਰ ਪੱਧਰ ‘ਤੇ ਹੈ। ਇਸ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਸਾਖਰਤਾ ‘ਚ ਵੀ ਉਨ੍ਹਾਂ ਦੀ ਅੰਤਰ ਹੈ।ਜਿੰਨਾ ਔਰਤਾਂ ਅਤੇ ਮਰਦਾਂ ਵਿਚਕਾਰ ਹੈ।ਪਰ ਇੱਕ ਵਾਰ ਫਿਰ ਕੇਰਲ ਇਸ ਅੰਤਰ ਨੂੰ ਮਾਤ ਦੇ ਕੇ ਪਹਿਲੇ ਨੰਬਰ ‘ਤੇ ਖੜ੍ਹਾ ਹੈ।ਕੇਰਲ ‘ਚ ਇਹ ਅੰਤਰ ਸਿਰਫ 1.9 ਫੀਸਦੀ ਹੈ।ਉੱਥੇ ਤੇਲੰਗਾਨਾ ‘ਚ ਸ਼ਹਿਰੀ ਸਾਖਰਤਾ, ਪੇਂਡੂ ਸਾਖਰਤਾ ਤੋਂ ਕਿਤੇ ਘੱਟ ਹੈ।ਦੱਸਣਯੋਗ ਹੈ ਕਿ 4 ਵੱਡੇ ਸ਼ਹਿਰਾਂ ‘ਚ ਮਰਦ ਸਾਖਰਤਾ ਦਰ 90 ਫੀਸਦੀ ਤੋਂ ਹੇਠਾਂ ਹੈ।ਜਦੋਂ ਕਿ ਸਿਰਫ ਕੇਰਲ ‘ਚ ਪੇਂਡੂ ਮਹਿਲਾ ਸਾਖਰਤਾ ਦਰ 80 ਫੀਸਦੀ ਹੈ ਅਤੇ 22 ‘ਚੋਂ 13 ਸੂਬਿਆਂ ‘ਚ 70 ਫੀਸਦੀ ਘੱਟ ਹੈ।