pollution environment security ridhima modi letter : ਦੇਸ਼ ‘ਚ ਕੋਰੋਨਾ ਮਹਾਂਮਾਰੀ ਨੇ ਆਪਣਾ ਭਿਆਨਕ ਰੂਪ ਅਖਤਿਆਰ ਕੀਤਾ ਹੋਇਆ ਹੈ।ਜਿਸ ਨਾਲ ਪੂਰਾ ਜਨ-ਜੀਵਨ ਤਾਂ ਪ੍ਰਭਾਵਿਤ ਹੋ ਹੀ ਰਿਹਾ ਹੈ ਨਾਲ ਹੀ ਇਸਦਾ ਵਾਤਾਵਰਣ ‘ਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ।ਮੌਸਮ ‘ਚ ਤਬਦੀਲੀ ਆਉਣ ਕਾਰਨ ਸਿਰਫ ਵਾਤਾਵਰਣ ਹੀ ਪ੍ਰਭਾਵਿਤ ਨਹੀਂ ਹੋ ਰਿਹਾ, ਸਗੋਂ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ।ਇਸ ਦੇ ਮੱਦੇਨਜ਼ਰ ਅੱਜ ਸਾਡੇ ਲਈ ਪ੍ਰਦੂਸ਼ਣ ਅਤੇ ਵਾਤਾਵਰਣ ਦੀ ਸੁਰੱਖਿਆ ਕਰਨਾ ਅੱਜ ਇੱਕ ਅਹਿਮ ਮੁੱਦਾ ਬਣ ਗਿਆ ਹੈ।ਮੌਸਮ ‘ਚ ਤਬਦੀਲੀ ਦਾ ਪ੍ਰਭਾਵ ਜ਼ਿਆਦਾਤਰ ਬਜ਼ੁਰਗਾਂ ਅਤੇ ਬੱਚਿਆਂ ‘ਤੇ ਪੈਂਦਾ ਦਿਖਾਈ ਦੇ ਰਿਹਾ ਹੈ।ਜੇਕਰ ਸਮੇਂ ਸਿਰ ਇਸ ਪ੍ਰਭਾਵ ਨੂੰ ਨਾ ਰੋਕਿਆ ਗਿਆ ਤਾਂ ਸਾਡੇ ਲਈ ਆਉਣ ਵਾਲਾ ਸਮਾਂ ਬਹੁਤ ਹੀ ਚੁਣੌਤੀ ਭਰਿਆ ਹੋ ਸਕਦਾ ਹੈ।ਹਾਲਾਂਕਿ ਵਾਤਾਵਰਣ ਨੂੰ ਸਾਫ-ਸੁਥਰਾ ਬਣਾਉਣ ਲਈ ਸਰਕਾਰ ਵਲੋਂ ਕਈ ਅਹਿਮ ਕਦਮ ਚੁੱਕੇ ਹਨ ਜਿਵੇਂ ਕਿ ਸਵੱਛ-ਭਾਰਤ ਅਭਿਆਨ ਵਰਗੀਆਂ ਕਈ ਮੁਹਿੰਮਾਂ ਚਲਾਈਆਂ ਗਈਆਂ ਹਨ।ਪਰ ਇਸਦਾ ਅਸਰ ਬਹੁਤ ਹੀ ਘੱਟ ਦਿਖਾਈ ਦੇ ਰਿਹਾ ਹੈ।ਇਸ ਲਈ ਮੁਹਿੰਮ ਨੂੰ ਅੱਗੇ ਵਧਾਉਣ ਲਈ ਇੱਕ 12 ਸਾਲਾਂ ਦੀ ਬੱਚੀ ਨੇ ਹੰਬਲਾ ਮਾਰਿਆ ਹੈ ਅਤੇ ਵਾਤਾਵਰਣ ਨੂੰ ਬਚਾਉਣ ਲਈ ਕਈ ਜ਼ਿੰਮੇਵਾਰੀਆਂ ਤੋਂ ਕੇਂਦਰੀ ਸਰਕਾਰ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।
ਦੱਸਣਯੋਗ ਹੈ ਕਿ ਇਸ 12 ਸਾਲ ਦੀ ਬੱਚੀ ਜਿਸਦਾ ਨਾਮ ਰਿਧੀਮਾ ਹੈ ਰਿਧੀਮਾ 9ਵੀਂ ਜਮਾਤ ਦੀ ਵਿਦਿਆਰਥਣ ਹੈ,ਰਿਧੀਮਾ ਉਤਰਾਖੰਡ ਦੀ ਰਹਿਣ ਵਾਲੀ ਹੈ।ਰਿਧੀਮਾ ਦੇ ਪਿਤਾ ਵਾਇਲਡ ਲਾਈਫ ਟ੍ਰਸਟ ਆਫ ਇੰਡੀਆ ਦੇ ਕਾਰਕੁੰਨ ਹਨ।ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਇੱਕ ਬੇਨਤੀ ਕੀਤੀ ਹੈ।ਰਿਧੀਮਾ ਦਾ ਕਹਿਣਾ ਹੈ ਕਿ ਉਹ ਆਪਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਰੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹੁੰਦੀ ਹੈ। ਰਿਧੀਮਾ ਪਾਂਡੇ ਵਲੋਂ ਹਾਲ ਹੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ। ਇਸ ਪੱਤਰ ਵਿਚ ਰਿਧੀਮਾ ਪਾਂਡੇ ਨੇ ਲਿਖਿਆ ਕਿ ‘‘ਪ੍ਰਦੂਸ਼ਣ ਨਾ ਸਿਰਫ ਵਾਤਾਵਰਣ ਨੂੰ, ਸਗੋਂ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਉਸਨੇ ਕਿਹਾ ਕਿ ਜਦੋਂ ਮੈਂ ਦਿੱਲੀ ਗਈ ਸੀ, ਤਾਂ ਉਥੇ ਮੈਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ। ਉਥੇ ਰਹਿਣ ਵਾਲੇ ਬੱਚੇ ਮੇਰੇ ਤੋਂ ਛੋਟੇ ਹਨ,
ਉਨ੍ਹਾਂ ਨੂੰ ਹਰ ਰੋਜ਼ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਲਾਬੰਦੀ ਤੋਂ ਪਹਿਲਾਂ, ਸਾਨੂੰ ਇੰਝ ਲਗਦਾ ਸੀ ਕਿ ਪ੍ਰਦੂਸ਼ਣ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਘੱਟ ਹੋਣ ਦੀ ਥਾਂ ਦਿਨੋ ਦਿਨ ਵਧਦਾ ਜਾ ਰਿਹਾ ਹੈ। ਪਰ ਤਾਲਾਬੰਦੀ ਨੇ ਸਾਡੀ ਸੋਚ ਨੂੰ ਗਲਤ ਸਾਬਤ ਕਰ ਦਿੱਤਾ। ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜੇਕਰ ਸਰਕਾਰ ਵੱਲੋਂ ਸਖਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਆਕਸੀਜਨ ਸੈਲੰਡਰ ਵੀ ਜ਼ਰੂਰੀ ਚੀਜ਼ਾਂ ਵਿਚੋਂ ਇਕ ਬਣ ਜਾਣਗੇ। ਪ੍ਰਦੂਸ਼ਿਤ, -ਹਵਾ, ਬਦਲ ਰਿਹਾ ਵਾਤਾਵਰਨ ਜਿਹੇ ਮੁੱਦਿਆਂ ਨੂੰ ਲੈ ਕੇ ਰਿਧੀਮਾ 2017 ਤੋਂ ਸਰਗਰਮ ਹੈ। ਰਿਧਿਮਾ ਨੇ 2017 ਵਿੱਚ ਭਾਰਤੀ ਸਰਕਾਰ ਖਿਲਾਫ਼ ਵਾਤਾਵਰਨ ਦੀ ਸੁਰੱਖਿਆ ਦੌਰਾਨ ਕੀਤੀਆਂ ਅਣਗਹਿਲੀਆਂ ਨੂੰ ਲੈ ਕੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਪਾਂਡੇ ਬਨਾਮ ਭਾਰਤ ਸਰਕਾਰ ਨਾਮ ਦੀ ਇਸ ਪਟੀਸ਼ਨ ਦੌਰਾਨ ਰਿਧੀਮਾ ਨੇ ਕਿਹਾ ਸੀ ਕਿ ਭਾਰਤ ਸਰਕਾਰ ਵਾਤਾਵਰਣ ਦੀਆਂ ਫ਼ਿਕਰਾਂ ਨਹੀਂ ਕਰ ਰਿਹਾ। ਰਿਧੀਮਾ ਕਹਿੰਦੀ ਹੈ ਕਿ ਅਸੀਂ ਇਸ ਦਾ ਨੁਕਸਾਨ 2013 ਵਿੱਚ ਕੇਦਾਰਨਾਥ ਵਿਖੇ ਭੁਗਤ ਚੁੱਕੇ ਹਾਂ। ਇਹ ਕੇਦਾਰਨਾਥ ਦੀ ਕੁਦਰਤੀ , ਹਵਾ ਨਾਲ ਛੇੜਛਾੜ ਹੀ ਸੀ ਉਸ ਸਮੇਂ 5000 ਤੋਂ ਵੱਧ ਮੌਤਾਂ ਹੋਈਆਂ ਅਤੇ 4000 ਪਿੰਡ ਉੱਜੜ ਗਏ।