announcement various committees UP : ਕਾਂਗਰਸ ਪਾਰਟੀ ਨੇ ਉੱਤਰ-ਪ੍ਰਦੇਸ਼ ‘ਚ ਆਪਣੀ ਸਾਖ ਮਜ਼ਬੂਤ ਕਰਨ ਦੀ ਤਿਆਰੀ ‘ਚ ਲੱਗੀ ਹੋਈ ਹੈ।ਪਾਰਟੀ ਹਾਈ ਕਮਾਂਡ ਦੀ ਆਗਿਆ ਮਿਲਣ ਤੋਂ ਬਾਅਦ ਸੂਬੇ ਲਈ 7 ਕਮੇਟੀਆਂ ਦਾ ਐਲਾਨ ਕੀਤਾ ਗਿਆ ਹੈ।ਇਨ੍ਹਾਂ ਕਮੇਟੀਆਂ ‘ਚ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ।ਪਾਰਟੀ ਸੰਗਠਨ ਦੇ ਜਨਰਲ ਸੱਕਤਰ ਕੇਸੀ ਵੇਣੂਗੋਪਾਲ ਨੇ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਯੂ.ਪੀ. ਲਈ ਮੈਨੀਫੈਸਟੋ ਕਮੇਟੀ, ਸੰਪਰਕ ਕਮੇਟੀ, ਮੈਂਬਰਸ਼ਿਪ ਕਮੇਟੀ, ਪ੍ਰੋਗਰਾਮ ਲਾਗੂ ਕਰਨ ਵਾਲੀ ਕਮੇਟੀ, ਸਿਖਲਾਈ ਅਤੇ ਕੇਡਰ ਵਿਕਾਸ ਕਮੇਟੀ, ਪੰਚਾਇਤੀ ਰਾਜ ਚੋਣ ਕਮੇਟੀ ਅਤੇ ਮੀਡੀਆ ਅਤੇ ਸੰਚਾਰ ਸਲਾਹਕਾਰ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਗਈ।
ਪਾਰਟੀ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਅਤੇ ਪੀ.ਐੱਲ. ਪੁਨੀਆ ਨੂੰ ਮੈਨੀਫੈਸਟੋ ‘ਚ ਜਗ੍ਹਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਪ੍ਰਮੋਦ ਤਿਵਾਰੀ ਨੂੰ ਸੰਪਰਕ ਕਮੇਟੀ, ਅਨੁਗ੍ਰਹਿ ਨਾਰਾਇਣ ਸਿੰਘ ਨੂੰ ਮੈਂਬਰਸ਼ਿਪ ਕਮੇਟੀ, ਨੂਰ ਬਾਨੋ ਨੂੰ ਪ੍ਰੋਗਰਾਮ ਲਾਗੂ ਕਮੇਟੀ, ਰਾਜੇਸ਼ ਮਿਸ਼ਰਾ ਨੂੰ ਪੰਚਾਇਤੀ ਰਾਜ ਚੋਣ ਕਮੇਟੀ ਅਤੇ ਰਾਸ਼ਿਦ ਅਲਵੀ ਨੂੰ ਮੀਡੀਆ ਅਤੇ ਸੰਚਾਰ ਸਲਾਹਕਾਰ ‘ਚ ਸ਼ਾਮਲ ਕੀਤਾ ਗਿਆ ਹੈ। ਮਹੱਤਵਪੂਰਨ ਹੈ ਕਿ ਸੰਸਥਾਗਤ ਬਦਲਾਵ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ 23 ਆਗੂਆਂ ‘ਚ ਸ਼ਾਮਲ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਅਤੇ ਰਾਜ ਬੱਬਰ ਨੂੰ ਕਿਸੇ ਵੀ ਕਮੇਟੀ ‘ਚ ਸ਼ਾਮਲ ਨਹੀਂ ਕੀਤਾ ਗਿਆ।ਦੂਜੇ ਪਾਸੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਿਰਮਲ ਖੱਤਰੀ ਅਤੇ ਸਾਬਕਾ ਐੱਮ.ਐੱਲ.ਸੀ. ਨਸੀਬ ਪਠਾਨ ਨੂੰ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ।