364 Corona cases found : ਜਲੰਧਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜੋਕਿ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਦੇ ਵੱਡੀ ਗਿਣਤੀ ਵਿੱਚ 364 ਨਵੇਂ ਮਾਮਲੇ ਸਾਹਮਣੇ ਆਏ, ਉਥੇ ਹੀ 6 ਲੋਕਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਮਰਨ ਵਾਲਿਆਂ ਵਿੱਚ ਇਕ 50 ਸਾਲਾ ਵਿਅਕਤੀ ਰਾਜਕੁਮਾਰ, 60 ਸਾਲਾ ਸੁਨੀਤਾ, 65 ਸਾਲਾ ਅਸ਼ੋਕ ਕੁਮਾਰ, 75 ਸਾਲਾ ਅੰਗਦ ਸਿੰਘ, 60 ਸਾਲਾ ਜਰਨੈਲ ਸਿੰਘ ਅਤੇ 62 ਸਾਲਾ ਤਿਲਕ ਰਾਜ ਸ਼ਾਮਲ ਹੈ। ਇਸ ਦੇ ਨਾਲ ਹੀ ਹੁਣ ਜਿਥੇ ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 9134 ਹੋ ਗਈ ਹੈ, ਉਥੇ ਹੀ ਮਰਨ ਵਾਲਿਆਂ ਦਾ ਅੰਕੜਾ ਵੀ 234 ਤੱਕ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਅੱਜ ਜ਼ਿਲ੍ਹੇ ਵਿੱਚ ਸਾਹਮਣੇ ਆਏ ਮਾਮਲਿਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲ੍ਹੇ ਵਿੱਚ ਕੋਰੋਨਾ ਦੇ 310 ਮਾਮਲੇ ਸਾਹਮਣਏ ਆਏ ਸਨ ਅਤੇ ਸੱਤ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹੇ ਵਿੱਚ ਬੀਤੇ ਦਿਨ ਪਹਿਲੀ ਵਾਰ 353 ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰਾਂ ਤੋਂ ਛੁੱਟੀ ਦੇ ਕੇ ਘਰਾਂ ਵਿੱਚ ਆਈਸੋਲੇਸ਼ਨ ਲਈ ਭੇਜਿਆ ਗਿਆ। ਵੀਰਵਾਰ ਨੂੰ ਕੋਰੋਨਨਾ ਨਕੋਦਰ, ਫਇਲੌਰ ਤੇ ਸ਼ਾਹਕੋਟ ਦੇ ਇਲਾਕੇ ਵਿੱਚ ਭਾਰੀ ਰਿਹਾ। ਫਇਲੌਰ ਵਿੱਚ 24 ਲੋਕਾਂ ਨੂੰ ਇਸ ਨੇ ਆਪਣੀ ਲਪੇਟ ਵਿੱਚ ਲਿਆ, ਇਨ੍ਹਾਂ ਵਿੱਚਂ ਪੁਲਿਸ ਅਕਾਦਮੀ ਫਿਲੌਰ ਦੇ 14 ਮੁਲਾਜ਼ਮ ਸ਼ਾਮਲ ਹਨ। ਉਥੇ ਸ਼ਾਹਕੋਟ ਵਿੱਚ 26 ਅਤੇ ਨਕੋਦਰ ਵਿੱਚ 14 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ।
ਦੱਸਣਯੋਗ ਹੈ ਕਿ ਕੋਰੋਨਾ ਦੇ ਮਾਮਲਿਆਂ ਦੇ ਚੱਲਦਿਆਂ ਰੇਲਵੇ ਰੋਡ ਨਕੋਦਰ, ਅਸ਼ੋਕ ਵਿਹਾਰ ਦਰ, ਜਲੰਧਰ ਸ਼ਹਿਰ ਦੇ ਕਸਤੂਰਬਾ ਮੁਹੱਲਾ, ਰਿਆਜਪੁਰਾ, ਪੁਰਾਣਾ ਵਿਜੇ ਨਗਰ, ਨਿਊ ਵਿਜੇ ਨਗਰ, ਗੁਰੂ ਨਾਨਕਪੁਰਾ ਵੇਸਟ ਅਤੇ ਜਲੰਧਰ ਕੈਂਟ ਦੇ ਮੁਹੱਲਾ ਨੰਬਰ 8, ਮੁਹੱਲਾ ਨੰਬਰ 32, ਮੁਹੱਲਾ ਨੰਬਰ 11, ਮੁਹੱਲਾ ਨੰਬਰ 10 ਨੁੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ।