schools reopening guidelines: ਕੋਰੋਨਾ ਮਹਾਂਮਾਰੀ ਦੌਰਾਨ ਕਈ ਮਾਰਚ ਮਹੀਨੇ ਤੋਂ ਸਕੂਲ ਬੰਦ ਕੀਤੇ ਗਏ ਸਨ।ਕੋਰੋਨਾ ਸਥਿਤੀ ਨੂੰ ਦੇਖ ਕੇ ਕੇਂਦਰ ਸਰਕਾਰ ਵਲੋਂ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।ਇਸ ਲਈ ਸੁਰੱਖਿਆ ਅਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਫਿਲਹਾਲ 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ 21 ਸਤੰਬਰ ਤੋਂ ਸਕੂਲ ਖੋਲਣ ਦੀ ਆਗਿਆ ਦਿੱਤੀ ਗਈ ਹੈ।ਇਸ ਦੌਰਾਨ ਸਟਾਫ ਰੂਮ ਤੋਂ ਲੈ ਕੇ ਕਲਾਸ ਰੂਮ ਤਕ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸ਼ਰੀਰਕ ਦੂਰੀ (ਸ਼ੋਸ਼ਲ ਡਿਸਟੈਂਸਿੰਗ) ਬਣਾਈ ਰੱਖਣਾ ਲਾਜ਼ਮੀ ਹੋਵੇਗਾ।ਸਕੂਲ ‘ਚ ਸਵੀਮਿੰਗ ਪੂਲ ਬੰਦ ਹੀ ਰੱਖੇ ਜਾਣਗੇ।ਏ.ਸੀ. ਦਾ ਤਾਪਮਾਨ 24-30 ਡਿਗਰੀ ਸੈਲਸੀਅਸ ਦਰਮਿਆਨ ਹੀ ਰੱਖਿਆ ਜਾਵੇਗਾ।ਕ੍ਰਾਸ ਵੈਂਟੀਲੇਸ਼ਨ ਅਤੇ ਸਾਫ ਹਵਾ ਦੇ ਲਈ ਵਿਵਸਥਾ ਕਰਨੀ ਹੋਵੇਗੀ।
- ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਖਾਲ ਧਿਆਨ
ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਹੀ ਸਕੂਲ ‘ਚ ਆਉਣ ਵਾਲੇ ਹਰ ਕਰਮਚਾਰੀ ਲਈ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਹੱਥ ਧੋਣਾ ਲਾਜ਼ਮੀ ਹੋਵੇਗਾ।ਸਕੂਲ ਆਉਣ ਵਾਲੇ ਸਾਰੇ ਲੋਕਾਂ ਨੂੰ ਆਪਣੀ ਸਿਹਤ ‘ਤੇ ਲਗਾਤਾਰ ਨਿਗਰਾਨੀ ਰੱਖਣੀ ਹੋਵੇਗੀ।ਕਿਸੇ ਜਨਤਕ ਥਾਂ ‘ਤੇ ਥੁੁੱਕਣ ਦੀ ਮਨਾਹੀ ਹੋਵੇਗੀ।ਦਿਸ਼ਾ-ਨਿਰਦੇਸ਼ਾਂ ‘ਚ ਸਾਫ ਕਿਹਾ ਗਿਆ ਹੈ ਕਿ ਸਕੂਲ ‘ਚ ਸੂਬਾ ਹੈਲਪਲਾਈਨ ਨੰਬਰ ਦੇ ਨਾਲ ਦੀ ਸਥਾਨਕ ਸਿਹਤ ਅਧਿਕਾਰੀਆਂ ਦੇ ਫੋਨ ਨੰਬਰ ਵੀ ਦਿੱਤੇ ਜਾਣਗੇ।ਵਿਦਿਆਰਥੀਆਂ ਨੂੰ ਸਕੂਲ ਆੳੇੁਣ ਦੀ ਆਜ਼ਾਦੀ ਹੋਵੇਗੀ।ਕਿਸੇ ਵੀ ਵਿਦਿਆਰਥੀ ‘ਤੇ ਸਕੂਲ ਆਉਣ ਲਈ ਦਬਾਅ ਨਹੀਂ ਪਾਇਆ ਜਾਵੇਗਾ।ਬੱਚੇ ਆਪਣੇ ਮਾਤਾ-ਪਿਤਾ ਦੀ ਲਿਖਤੀ ਆਗਿਆ ਲੈ ਕੇ ਸਕੂਲ ਆ ਸਕਦੇ ਹਨ। - ਦਿੱਲੀ ‘ਚ ਰਹਿਣਗੇ ਸਕੂਲ ਬੰਦ
ਦਿੱਲੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ 30 ਸਤੰਬਰ ਤਕ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਹੈ।ਕੰਟੇਨਮੈਂਟ ਜੋਨ ਦੇ ਬਾਹਰ ਸਰਕਾਰੀ ਸਕੂਲਾਂ ‘ਚ 9ਵੀਂ ਤੋਂ 12ਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੂੰ ਆਪਣੀ ਮਰਜੀ ਨਾਲ ਸਕੂਲ ਜਾਣ ਦੀ ਆਗਿਆ ਦਿੱਤੀ ਜਾ ਸਕਦੀ ਹਾਲਾਂਕਿ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਪਹਿਲਾਂ ਤਰ੍ਹਾਂ ਹੀ ਜਾਰੀ ਰਹਿਣਗੀਆਂ।
*ਯੂ.ਪੀ. ‘ਚ 15 ਨੂੰ ਆਵੇਗਾ ਫੈਸਲਾ
21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਜਮਾਤਾਂ ਸ਼ੁਰੂ ਕਰਨਾ ਮੁਸ਼ਕਿਲ ਮੰਨਿਆ ਜਾ ਰਿਹਾ ਹੈ।ਕੇਂਦਰ ਸਰਕਾਰ ਵਲੋਂ ਅਨਲਾਕ-4 ਲਈ ਜਾਰੀ ਕੀਤੀਆਂ ਗਈਆਂ ਗਾਈਡਲਾਈਨ ਅਨੁਸਾਰ ਜਮਾਤਾਂ ਲਗਾਈਆਂ ਜਾਣਗੀਆਂ ਜਾਂ ਨਹੀ ਇਸ ‘ਤੇ ਫੈਸਲਾ 15 ਸਤੰਬਰ ਨੂੰ ਆਵੇਗਾ।