deepak kochhar corona tests positive: ICICI ਬੈਂਕ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਭਾਵ ਸੀਈਓ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਬਾਅਦ ਏਮਜ਼ ਦਿੱਲੀ ਦੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ।ICICI ਬੈਂਕ-ਵੀਡੀਓਕੋਨ ਨਾਲ ਜੁੜੇ ਕਾਲੇ ਧੰਨ ਨੂੰ ਸਫੈਦ ਬਣਾਉਣ ਦੇ ਮਾਮਲੇ ‘ਚ ਧੰਨ ਸੋਧ ਨਿਵਾਰਨ ਨਿਯਮ (ਪੀਐੱਮਐੱਲਏ) ਤਹਿਤ ਬੀਤੇ ਸੋਮਵਾਰ ਨੂੰ ਈ.ਡੀ. ਨੇ ਦੀਪਕ ਕੋਚਰ ਨੂੰ ਗ੍ਰਿਫਤਾਰ ਕੀਤਾ ਸੀ।ਬਾਅਦ ‘ਚ ਮੁੰਬਈ ਦੀ ਇੱਕ ਅਦਾਲਤ ਨੇ ਦੀਪਕ ਨੂੰ 19 ਸਤੰਬਰ ਤਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ‘ਚ ਭੇਜ ਦਿੱਤਾ ਸੀ। ਕੇਂਦਰੀ ਏਜੰਸੀ ਇਸ ਮਾਮਲੇ ‘ਚ ਹਾਲ ਹੀ ‘ਚ ਜੁਟਾਏ ਗਏ ਕੁਝ ਨਵੇਂ ਸਬੂਤਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਦੀਪਕ ਕੋਚਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਰਿਮਾਂਡ ਦੀ ਬੇਨਤੀ ਕਰਦਿਆਂ ਵਧੀਕ ਸਾਲਿਸਿਟਰ ਜਨਰਲ ਅਨਿਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਦੀਪਕ ਕੋਛੜ ਜਾਂਚ ਵਿਚ ਸਹਿਯੋਗ ਨਹੀਂ ਦੇ ਰਿਹਾ ਸੀ ਅਤੇ ਉਸ ਤੋਂ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਈਡੀ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਕਿ 7 ਸਤੰਬਰ, 2009 ਨੂੰ ਆਈਸੀਆਈਸੀਆਈ ਬੈਂਕ ਨੇ ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰਾਨਿਕਸ ਲਿਮਟਿਡ ਨੂੰ 300 ਕਰੋੜ ਰੁਪਏ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਸੀ।ਈਡੀ ਦਾ ਕਹਿਣਾ ਹੈ ਕਿ ਜਦੋਂ ਇਹ ਕਰਜ਼ਾ ਵੀਆਈਈਐੱਲ ਨੂੰ ਦਿੱਤਾ ਗਿਆ ਤਾਂ ਉਦੋਂ ਦੀਪਕ ਕੋਚਰ ਦੀ ਪਤਨੀ ਚੰਦਾ ਕੋਚਰ ਬੈਂਕ ਦੀ ਪ੍ਰਵਾਨਗੀ ਕਮੇਟੀ ਦੀ ਮੁਖੀ ਸੀ।ਈਡੀ ਨੇ ਅਦਾਲਤ ‘ਚ ਦੱਸਿਆ ਕਿ ਜਾਂਚ ‘ਚ ਪਾਇਆ ਗਿਆਂ ਹੈ ਕਿ ਕਰਜ਼ ਨੂੰ ਮਨਜ਼ੂਰੀ ਮਿਲਣ ਦੇ ਸਿਰਫ ਇੱਕ ਦਿਨ ਬਾਅਦ ਹੀ ਵੀਆਈਈਐੱਲ ਨੇ ਇਸ ‘ਚ 64 ਕਰੋੜ ਰੁਪਏ ਐੱਨਆਰਪੀਐੱਲ ਨੂੰ ਦਿੱਤੇ।ਜੋ ਕਿ ਦੀਪਕ ਕੋਚਰ ਦੀ ਕੰਪਨੀ ਹੈ।