India beats China: ਭਾਰਤ ਨੇ ਇੱਕ ਵਾਰ ਫਿਰ ਚੀਨ ਨੂੰ ਝਟਕਾ ਦਿੱਤਾ ਹੈ। ਚੀਨ ਨੂੰ ਮਾਤ ਦਿੰਦਿਆਂ ਆਰਥਿਕ ਅਤੇ ਸਮਾਜਿਕ ਕੌਂਸਲ (ECOSOC) ਦੀ ਸੰਸਥਾ ਸੰਯੁਕਤ ਰਾਸ਼ਟਰ ਦੇ ਸਟੇਟਸ ਆਫ਼ ਵੂਮੈਨ ਦੇ ਮੈਂਬਰ ਦੇ ਰੂਪ ਵਿੱਚ ਭਾਰਤ ਨੂੰ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰਮੂਰਤੀ ਨੇ ਇਹ ਜਾਣਕਾਰੀ ਦਿੱਤੀ ਹੈ।
ਟੀਐਸ ਤਿਰਮੂਰਤੀ ਨੇ ਕਿਹਾ ਕਿ ਭਾਰਤ ਨੇ ਵੱਕਾਰੀ ECOSOC ਬਾਡੀ ਵਿੱਚ ਭਾਰਤ ਨੇ ਇੱਕ ਸੀਟ ਜਿੱਤੀ ਹੈ। ਭਾਰਤ ਨੂੰ ਕਮੀਸ਼ਨ ਆਨ ਸਟੇਟਸ ਆਫ਼ ਵੂਮੈਨ(CSW) ਦਾ ਮੈਂਬਰ ਚੁਣਿਆ ਗਿਆ ਹੈ। ਇਹ ਸਾਡੇ ਸਾਰੇ ਯਤਨਾਂ ਵਿੱਚ ਲਿੰਗਕ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਵਧਾਵਾ ਦੇਣ ਸਾਡੀ ਵਚਨਬੱਧਤਾ ਦਾ ਇੱਕ ਮਹੱਤਵਪੂਰਣ ਸਮਰਥਨ ਹੈ। ਅਸੀਂ ਮੈਂਬਰ ਦੇਸ਼ਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਦੇ ਹਾਂ।
ਜ਼ਿਕਰਯੋਗ ਹੈ ਕਿ ਭਾਰਤ, ਅਫਗਾਨਿਸਤਾਨ ਅਤੇ ਚੀਨ ਨੇ ਕਮੀਸ਼ਨ ਆਨ ਸਟੇਟਸ ਆਫ਼ ਵੂਮੈਨ ਲਈ ਚੋਣ ਲੜਿਆ ਸੀ। ਇਸ ਵਿੱਚ ਭਾਰਤ ਅਤੇ ਅਫਗਾਨਿਸਤਾਨ ਨੇ 54 ਮੈਂਬਰਾਂ ਨਾਲ ਚੋਣ ਜਿੱਤੀ, ਜਦਕਿ ਚੀਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ । ਚੀਨ ਅੱਧੀਆਂ ਵੋਟਾਂ ਵੀ ਨਹੀਂ ਜੁਟਾ ਸਕਿਆ।
ਦੱਸ ਦੇਈਏ ਕਿ ਬੀਜਿੰਗ ਵਰਲਡ ਕਾਨਫਰੰਸ ਆਨ ਵੂਮੈਨ (1995) ਦੀ ਇਸ ਸਾਲ 25ਵੀਂ ਵਰ੍ਹੇਗੰਢ ਹੈ। ਇਸ ਮੌਕੇ ‘ਤੇ ਚੀਨ ਨੂੰ ਭਾਰਤ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਭਾਰਤ ਹੁਣ ਚਾਰ ਸਾਲਾਂ ਲਈ ਇਸ ਕਮਿਸ਼ਨ ਦਾ ਮੈਂਬਰ ਬਣੇਗਾ। ਸਾਲ 2021 ਤੋਂ 2025 ਤੱਕ ਭਾਰਤ ਸੰਯੁਕਤ ਰਾਸ਼ਟਰ-ਸੰਘ ਕਮੀਸ਼ਨ ਆਨ ਸਟੇਟਸ ਆਫ਼ ਵੂਮੈਨ ਦਾ ਮੈਂਬਰ ਰਹੇਗਾ ।