Railway Jagraon Bridge Ludhiana progress. : ਲੁਧਿਆਣਾ ਸ਼ਹਿਰ ਦਾ ਜਗਰਾਓਂ ਪੁਲ ਜਿਸ ਨੂੰ ਬੰਦ ਪਿਆ ਪੂਰੇ 4 ਸਾਲ ਹੋ ਗਏ ਸਨ ਹੁਣ ਇਸਦੇ ਨਿਰਮਾਣ ਦਾ ਕੰਮ ਅਧੂਰਾ ਪਿਆ ਹੋਇਆ ਸੀ।ਪਰ ਕਹਿੰਦੇ ਹਨ 12ਸਾਲ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ।ਹੁਣ ਇਸੇ ਤਰ੍ਹਾਂ ਪੁਲ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ।ਪੁਲ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।ਰੇਲਵੇ ਦਾ ਕੰਮ ਦਾ ਬਹੁਤ ਪਹਿਲਾਂ ਸ਼ੁਰੂ ਹੋਇਆ ਸੀ।ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਦਾ ਕੰਮ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਅਤੇ ਬੀਸੀ ਦੀ ਅਖੀਰਲੀ ਐਕਟੀਵਿਟੀ ਸੀ ਜੋ ਅੱਜ ਖਤਮ ਹੋ ਜਾਵੇਗੀ।ਉਨ੍ਹਾਂ ਦਾ ਕਹਿਣਾ ਹੈ ਕਾਰਪੋਰੇਸ਼ਨ ਦਾ ਕੁਝ ਕੰਮ ਬਾਕੀ ਹੈ ਜੋ 8 ਕੁ ਦਿਨਾਂ ਤੱਕ ਪੂਰਾ ਕਰ ਲਿਆ ਜਾਵੇਗਾ।ਇੰਜੀਨੀਅਰ ਸਚਿਨ ਦਾ ਇਹ ਕਹਿਣਾ ਹੈ ਕੱਚੀ ਲੁਕ ‘ਤੇ ਪੱਕੀ ਲੁੱਕ ਵੀ ਪਾਈ ਜਾਵੇਗੀ।ਉਨ੍ਹਾਂ ਦਾ ਕਹਿਣਾ ਹੈ ਕਿ ਜਨਤਾ ਨੂੰ ਸ਼ੁੱਭ ਕਾਮਨਾਵਾਂ ਹਨ ਕਿ ਪੁਲ ਬਣ ਕੇ ਤਿਆਰ ਹੋ ਚੁੱਕਾ ਹੈ।ਇੰਜਨੀਅਰ ਦਾ ਕਹਿਣਾ ਹੈ ਕਿ ਨਿਰਮਾਣ ਕਾਰਜ ਇਸ ਕਾਰਨ ਨਿਲੰਬਿਤ ਪਿਆ ਸੀ ਕਿ ਇਲਾਕੇ
‘ਚ ਬਹੁਤ ਮਲਟੀਸਟੋਰੇਜ਼ ਬਿਲਡਿੰਗਜ਼ ਸੀ ਨਾਲ ਹੀ ਉਨ੍ਹਾਂ ਕਿਹਾ ਕਿ ਕੰਮ ਮੁਕੰਮਲ ਸਮਾਂ ਪਾ ਕੇ ਹੀ ਹੋਣਾ ਸੀ।
ਰੇਲਵੇ ਮੇਅਰ ਦਾ ਕਹਿਣਾ ਹੈ ਕਿ 2-3 ਦਿਨਾਂ ਦਰਮਿਆਨ ਕਾਰਪੋਰੇਸ਼ਨ ਦਾ ਕੰਮ ਵੀ ਚਾਲੂ ਹੋ ਜਾਵੇਗਾ।ਮੇਅਰ ਸਾਹਬ ਦਾ ਕਹਿਣਾ ਹੈ ਕਿ 30 ਤਾਰੀਕ ਤਕ ਕੰਮ ਸ਼ੁਰੂ ਹੋ ਜਾਵੇਗਾ।ਅਧਿਕਾਰੀਆਂ ਦਾ ਕਹਿਣਾ ਹੈ ਸਾਨੂੰ ਉਮੀਦ ਹੈ ਕਿ ਜੋ ਮੇਅਰ ਜੀ ਨੇ ਕਿਹਾ ਹੈ ਉਹ ਇਸ ਵਾਅਦੇ ‘ਤੇ ਖਰੇ ਉੱਤਰਣਗੇ।ਉਹ ਬਹੁਤ ਮੇਹਨਤ ਅਤੇ ਲਗਨ ਨਾਲ ਕੰਮ ਕਰਨ ਲੱਗੇ ਹੋਏ ਹਨ।ਰੇਲਵੇ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਦਾ ਕੰਮ ਬਾਰਿਸ਼ ਕਰਕੇ ਰੁਕਿਆ ਹੋਇਆ ਸੀ।ਦਰਅਸਲ ਜਗਰਾਓਂ ਪੁਲ ਦੀ ਉਸਾਰੀ ਨਾ ਹੋਣ ਕਰ ਕੇ ਟ੍ਰੈਫਿਕ ਦੀ ਸਮੱਸਿਆਂ ਦਿਨ ਬਦਿਨ ਗੰਭੀਰ ਹੁੰਦੀ ਜਾ ਰਹੀ ਹੈ।ਜਗਰਾਓਂ ਪੁਲ ਤੋਂ ਭਾਰਤ ਨਗਰ ਚੌਕ ਵੱਲ ਆੳੇੁਣ ਜਾਣ ਵਾਲੇ ਲੋਕ ਕਾਫੀ ਦੇਰ ਤਕ ਜਾਮ ‘ਚ ਫਸੇ ਰਹਿੰਦੇ ਸਨ।ਪਰ ਹੁਣ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਤਾਂ ਜੋ ਲੁਧਿਆਣਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ।