Jalandhar-Delhi woman : ਜਲੰਧਰ ‘ਚ ਐਤਵਾਰ ਨੂੰ ਪੁਲਿਸ ਵੱਲੋਂ ਇਕ ਔਰਤ ਸਮੱਗਲਰ ਨੂੰ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਮਹਿਲਾ ਦਿੱਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਿਸ ਦੀ ਕਾਰ ਨੂੰ ਪੁਲਿਸ ਨੇ ਨਾਕੇ ‘ਤੇ ਰੋਕ ਕੇ ਤਲਾਸ਼ੀ ਲਈ ਸੀ। ਇਸ ਦੌਰਾਨ ਉਸ ਦੇ ਬੈਗ ਤੋਂ 300 ਗ੍ਰਾਮ ਹੈਰੋਇਨ ਮਿਲੀ ਹੈ। ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਸੀ, ਜੋ ਹਰਿਆਣਾ ਦਾ ਰਹਿਣ ਵਾਲਾ ਹੈ। ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਇਹ ਮਿਹਾਲ ਸਮੱਗਲਰ ਇੱਕ ਨਾਈਜੀਰੀਅਰ ਦੇ ਕਹਿਣ ‘ਤੇ ਨਸ਼ਾ ਸਪਲਾਈ ਕਰਦੀ ਹੈ ਅਤੇ ਅੱਜ 6000 ਰੁਪਏ ‘ਚ ਕਾਰ ਕਿਰਾਏ ‘ਤੇ ਲੈ ਕੇ ਜਲੰਧਰ ਪੁੱਜੀ ਸੀ। ਪੁਲਿਸ ਨੇ ਉਸ ਨੂੰ ਅਤੇ ਉਸ ਨਾਲ ਮੌਜੂਦ ਕਾਰ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ।
ਦੋਸ਼ੀਆਂ ‘ਚ ਕਾਰ ਚਾਲਕ ਦੀ ਪਛਾਣ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ ਸੋਮੀ ਵਜੋਂ ਹੋਈ ਹੈ, ਉਥੇ ਅੰਜੂ ਰਾਜਪੂਤ ਨਾਂ ਦੀ ਔਰਤ ਸਮੱਗਲਰ ਦਿੱਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਸਬੰਧੀ ਐੱਸ. ਪੀ. ਇੰਵੈਸਟੀਗੇਸ਼ਨ ਰਣਜੀਤ ਸਿੰਘ ਨੇ ਦੱਸਿਆ ਕਿ CIA ਦਿਹਾਤੀ ਦੇ ਇੰਚਾਰਜ ਤੇ ਐੱਸ. ਆਈ. ਪੰਕਜ ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਅਮਾਨਤਪੁਰ ਜਲੰਧਰ ਕਰਤਾਰਪੁਰ ਰੋਡ ‘ਤੇ ਮੌਜੂਦ ਸਨ। ਉਨ੍ਹਾਂ ਨੇ ਕਾਰ HR-38Z-8833 ਨੂੰ ਚੈਕਿੰਗ ਲਈ ਰੋਕਿਆ। ਕਾਰ ਤੇ ਇਸ ‘ਚ ਸਵਾਰ ਇੱਕ ਔਰਤ ਤੇ ਵਿਅਕਤੀ ਦੇ ਬੈਗਾਂ ਦੀ ਤਲਾਸ਼ੀ ਲੈਣ ‘ਤੇ ਅੰਜੂ ਨਾਂ ਦੀ ਇਸ ਔਰਤ ਦੇ ਬੈਗ ਤੋਂ ਲਗਭਗ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਅਤੇ ਉਸ ਖਿਲਾਫ ਥਾਣਾ ਮਕਸੂਦਾਂ ‘ਚ ਨਸ਼ਾ ਸਮਗਲਿੰਗ ਦਾ ਮਾਮਲਾ ਦਰਜ ਕੀਤਾ ਹੈ।
ਅੰਜੂ ਰਾਜਪੂਤ ਨੇ ਮੰਨਿਆ ਕਿ ਉਹ ਲਗਭਗ 20 ਸਾਲ ਤੋਂ ਘਰਮਪੁਰਾ ਨਵੀਂ ਦਿੱਲੀ ‘ਚ ਰਹਿ ਰਹੀ ਹੈ। ਉਥੇ ਇੱਕ ਨਿੱਜੀ ਕਲੱਬ ‘ਚ ਬਾਊਂਸਰ ਦਾ ਕੰਮ ਕਰਦੀ ਹੈ। ਉਥੇ ਉਸ ਦੀ ਮੁਲਾਕਾਤ ਏ. ਕੇ. ਨਾਂ ਦੇ ਇੱਕ ਨਾਈਜੀਰੀਅਲ ਨਾਲ ਹੋਈ ਸੀ। ਉਸ ਦੇ ਕਹਿਣ ‘ਤੇ ਹੀ ਉਹ ਪੰਜਾਬ, ਹਰਿਆਣਾ ਦੇ ਆਸ-ਪਾਸ ਦੇ ਖੇਤਰਾਂ ‘ਚ ਨਸ਼ਾ ਸਪਲਾਈ ਕਰਦੀ ਸੀ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਇਹ ਕਾਰ 6000 ਰੁਪਏ ‘ਚ ਦਿੱਲੀ ਤੋਂ ਕਿਰਾਏ ‘ਤੇ ਲਈ ਸੀ। ਹੁਣ ਪੁਲਿਸ ਵੱਲੋਂ ਮਹਿਲਾ ਸਮੱਗਲਰ ਤੋਂ ਪੁੱਛਗਿਛ ਜਾਰੀ ਹੈ ਤੇ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਹੁਣ ਤਕ ਪੰਜਾਬ ਦੇ ਕਿਹੜੇ-ਕਿਹੜੇ ਹਿੱਸਿਆਂ ‘ਚ ਹੈਰੋਇਨ ਸਪਲਾਈ ਕਰ ਚੁੱਕੀ ਹੈ।