Trump hints PFIZER coronavirus vaccine: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਫਾਈਜ਼ਰ (Pfizer) ਕੰਪਨੀ ਦੀ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਸਫਲ ਸਾਬਿਤ ਹੋ ਸਕਦੀ ਹੈ ਅਤੇ ਲੋਕਾਂ ਨੂੰ ਮਿਲ ਸਕਦੀ ਹੈ। ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ Pfizer ਦੀ ਵੈਕਸੀਨ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਨਸਨ ਐਂਡ ਜਾਨਸਨ ਵੈਕਸੀਨ ਵਿੱਚ ਥੋੜ੍ਹੀ ਦੇਰੀ ਹੋ ਸਕਦੀ ਹੈ।
ਹੁਣ ਤੱਕ ਦੁਨੀਆ ਵਿੱਚ ਕਈ ਕੋਰੋਨਾ ਵੈਕਸੀਨ ਦੀ ‘ਸਫਲਤਾ’ ਦਾ ਐਲਾਨ ਕੀਤਾ ਗਿਆ ਹੈ। ਪਰ ਹੁਣ ਤੱਕ ਇੱਕ ਵੀ ਵੈਕਸੀਨ ਆਮ ਲੋਕਾਂ ਲਈ ਉਪਲਬਧ ਨਹੀਂ ਹੋ ਸਕੀ ਹੈ। ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਤੋਂ ਦੁਨੀਆ ਨੂੰ ਬਹੁਤ ਉਮੀਦਾਂ ਹਨ, ਪਰ ਕੁਝ ਕਾਰਨਾਂ ਕਰਕੇ ਇਸ ਵੈਕਸੀਨ ਦਾ ਟ੍ਰਾਇਲ ਰੋਕਣਾ ਪਿਆ ਸੀ। ਬ੍ਰਿਟੇਨ ਵਿੱਚ ਤਾਂ ਦੁਬਾਰਾ ਟ੍ਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ, ਪਰ ਅਮਰੀਕਾ ਵਿੱਚ ਆਕਸਫੋਰਡ ਦਾ ਟ੍ਰਾਇਲ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ ਹੈ। ਇਸ ਦੌਰਾਨ ਫਾਈਜ਼ਰ (Pfizer) ਕੰਪਨੀ ਦੀ ਵੈਕਸੀਨ ਵਿੱਚ ਜਲਦੀ ਸਫਲ ਹੋਣ ਦੀ ਖ਼ਬਰ ਮਿਲੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਸਭ ਤੋਂ ਵੱਧ ਖਤਰੇ ਦਾ ਸਾਹਮਣਾ ਕਰਨ ਵਾਲੇ ਅਮਰੀਕਾ ਲੋਕਾਂ ਲਈ ਦਸੰਬਰ ਤੱਕ ਵੈਕਸੀਨ ਉਪਲਬਧ ਹੋ ਸਕਦੀ ਹੈ । ਅਧਿਕਾਰੀ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਬਜ਼ੁਰਗ ਲੋਕ ਅਤੇ ਮੈਡੀਕਲ ਕਰਮਚਾਰੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ । ਦੱਸ ਦੇਈਏ ਕਿ ਅਮਰੀਕੀ ਸਿਹਤ ਸੰਸਥਾ CDC ਨੇ ਵੀ ਇੱਕ ਟਾਈਮਲਾਈਨ ਜਾਰੀ ਕੀਤਾ ਹੈ। CDC ਨੇ ਅਮਰੀਕੀ ਰਾਜਾਂ ਨੂੰ ਕਿਹਾ ਕਿ ਜਨਵਰੀ ਤੱਕ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਰਹਿਣ । ਇਹ ਵੀ ਕਿਹਾ ਗਿਆ ਹੈ ਕਿ ਵੈਕਸੀਨ ਮੁਹਿੰਮ ਮੁਫਤ ਹੋਵੇਗੀ।
ਉੱਥੇ ਹੀ ਡਾਕਟਰ ਐਂਥਨੀ ਫੌਚੀ ਸਮੇਤ ਹੋਰ ਪ੍ਰਮੁੱਖ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਸਾਲ ਦੇ ਅੰਤ ਤੱਕ ਅਮਰੀਕਾ ਵਿੱਚ ਕੋਰੋਨਾ ਵੈਕਸੀਨ ਆਮ ਲੋਕਾਂ ਨੂੰ ਉਪਲਬਧ ਹੋ ਜਾਵੇਗੀ, ਪਰ ਇਸ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਟਰੰਪ ਨੇ ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲਿਆਂ ਚੋਣਾਂ ਤੱਕ ਵੈਕਸੀਨ ਲਾਂਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਇੰਨੀ ਜਲਦੀ ਸਫ਼ਲਤਾ ਮਿਲਦੀ ਨਹੀਂ ਦਿਖਾਈ ਦੇ ਰਹੀ।