Bridges on Manali Leh road: ਮਨਾਲੀ-ਲੇਹ ਮਾਰਗ ‘ਤੇ ਦਾਰਚਾ ‘ਚ 360 ਮੀਟਰ ਲੰਬੇ ਪੁਲ ‘ਤੇ ਬਿਆਸ ਨਦੀ ‘ਤੇ ਬਣਿਆ ਪਲਚਾਨ ਪੁਲ ਵੀਰਵਾਰ ਨੂੰ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਦੋਵੇਂ ਪੁਲਾਂ ਦਾ ਆਨਲਾਈਨ ਉਦਘਾਟਨ ਕਰਨਗੇ। ਅਟਲ ਟਨਲ ਰੋਹਤਾਂਗ ਦੇ ਨਾਰਥ ਪੋਰਟਲ ‘ਚ ਚੰਦਰਾ ਨਦੀ ‘ਤੇ ਵੀ ਪੁਲ ਤਿਆਰ ਹਨ ਪਰ ਇਸ ਦਾ ਉਦਘਾਟਨ ਬਾਅਦ ‘ਚ ਕੀਤਾ ਜਾਵੇਗਾ। ਮਨਾਲੀ-ਲੇਹ ਮਾਰਗ ‘ਤੇ ਬਣੇ ਤਿੰਨੇ ਪੁਲ ਫ਼ੌਜ ਨੂੰ ਮਜ਼ਬੂਤੀ ਦੇਣਗੇ।
ਚੀਨ ਨਾਲ ਖਿਚੋਤਾਣ ਵਿਚਾਲੇ ਭਾਰਤੀ ਸਰਹੱਦੀ ਖੇਤਰਾਂ ਦੀਆਂ ਸੜਕਾਂ ਤੇ ਪੁਲਾਂ ‘ਤੇ ਜ਼ਬਰਦਸਤ ਕੰਮ ਕੀਤਾ ਜਾ ਰਿਹਾ ਹੈ। ਸਰਹੱਦ ਸੜਕ ਸੰਗਠਨ ਨੇ ਕਾਰਗਿਲ ਸਮੇਤ ਲੇਹ ਲੱਦਾਖ ਦੇ ਸਰਹੱਦੀ ਖੇਤਰਾਂ ਤਕ ਪੁਲਾਂ ‘ਤੇ ਸੜਕਾਂ ਦਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਹੈ। ਅਟਲ ਟਨਲ ਸਮੇਤ ਉਕਤ ਤਿੰਨੇ ਪੁਲ਼ਾਂ ਰਾਹੀਂ ਹੁਣ ਸਰਹੱਦ ਤਕ ਪੁੱਜਣਾ ਹੋਰ ਸੌਖਾ ਹੋ ਜਾਵੇਗਾ।