Harish Rawat calls : ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਇੰਚਾਰਜ ਬਣਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪੁੱਜੇ ਕਾਂਗਰਸ ਰਾਸ਼ਟਰੀ ਮੁੱਖ ਸਕੱਤਰ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸੋਮਵਾਰ ਨੂੰ ਕਾਂਗਰਸ ਵਿਧਾਇਕਾਂ ਨਾਲ ਰੂ-ਬ-ਰੂ ਹੋਏ। ਵਿਧਾਇਕਾਂ ਤੇ ਕਾਂਗਰਸ ਅਹੁਦੇਦਾਰਾਂ ਨਾਲ ਚਰਚਾ ਦੌਰਾਨ ਉਨ੍ਹਾਂ ਨੇ ਪੰਜਾਬ ਕਾਂਗਰਸ ਦੀ ਨਬਜ਼ ਦੇਖੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਇਸ ਦੌਰਾਨ ਹਾਜ਼ਰ ਰਹੇ। ਕਾਂਗਰਸ ਸੂਬਾ ਪ੍ਰਧਾਨ ਨੇ ਉਨ੍ਹਾਂ ਨੂੰ ਅਨੁਸ਼ਾਸਨ ਬਣਾਏ ਰੱਖਣ ਅਤੇ ਜ਼ੁਬਾਨੀ ਜੰਗ ਤੋਂ ਬਚਣ ਦੀ ਸਲਾਹ ਵੀ ਦਿੱਤੀ।
ਚੰਡੀਗੜ੍ਹ ਸਥਿਤ ਕਾਂਗਰਸ ਭਵਨ ‘ਚ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਲੈ ਕੇ ਬੈਠਕ ਦਾ ਆਯੋਜਨ ਕੀਤਾ ਗਿਆ ਸੀ। ਸੰਗਠਨ ਤੇ ਸਰਕਾਰ ਵਿਚ ਤਾਲਮੇਲ ਨੂੰ ਲੈ ਕੇ ਵਿਧਾਇਕਾਂ ਦੀ ਇਹ ਬੈਠਕ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਨੇ ਦੇਸ਼ ਨੂੰ ਰਸਤਾ ਦਿਖਾਇਆ ਹੈ, ਇਸ ਵਾਰ ਵੀ ਦਿਖਾਏਗਾ। ਇਸ ਲਈ ਸੂਬਾ ਸਰਕਾਰ ਤੇ ਸੰਗਠਨ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਜਿਸ ਨੂੰ ਸਾਨੂੰ ਸਮਝਣਾ ਹੋਵੇਗਾ। ਸੰਗਠਨ ਦੇ ਨੇਤਾਵਾਂ ਨੂੰ ਬੇਵਜ੍ਹਾ ਦੀ ਬਿਆਨਬਾਜ਼ੀ ਤੋਂ ਬਚ ਕੇ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨਾਂ ਦੇ ਇਸ ਅੰਦੋਲਨ ਨੂੰ ਜ਼ਮੀਨੀ ਪੱਧਰ ‘ਤੇ ਜਾ ਕੇ ਹੋਰ ਮਜ਼ਬੂਤ ਬਣਾਓ, ਜਿਸ ਨਾਲ ਇਹ ਅੰਦੋਲ ਨਪੂਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਬਣ ਸਕੇ।
ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਜ਼ਰ ਰਹੇ। ਪਾਰਟੀ ਸੂਤਰਾਂ ਅਨੁਸਾਰ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਹਰੀਸ਼ ਨੇ ਮੁੱਖ ਮੰਤਰੀ ਨਾਲ ਕੁਝ ਵਿਚਾਰ-ਚਰਚਾ ਕੀਤੀ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨਾਲ ਚਰਚਾ ਤੋਂ ਬਾਅਦ ਹੁਣ ਹਰੀਸ਼ ਜਲਦ ਹੀ ਨਵਜੋਤ ਸਿੰਘ ਸਿੱਧੂ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਪੰਜਾਬ ਭਵਨ ‘ਟ ਠਹਿਰੇ ਕਾਂਗਰਸ ਇੰਚਾਰਜ ਦੇਰ ਰਾਤ ਤੱਕ ਕਾਂਗਰਸ ਅਧਿਕਾਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਮੀਟਿੰਗ ਕਰਦੇ ਰਹੇ। ਉਨ੍ਹਾਂ ਨੇ ਇਸ ਦੌਰਾਨ ਸਾਰਿਆਂ ਨੂੰ ਇੱਕਜੁੱਟ ਹੋ ਕੇ ਪੰਜਾਬ ‘ਚ ਕਿਸਾਨ ਅੰਦੋਲਨ ਤੇ 2022 ਦੀ ਤਿਆਰੀ ‘ਚ ਜੁਟਣ ਨੂੰ ਕਿਹਾ।