Rahul Gandhi’s tractor : ਸੰਗਰੂਰ : ਕਾਂਗਰਸ ਸਰਕਾਰ ਵੱਲੋਂ ਲਗਾਤਾਰ ਦੂਜੇ ਦਿਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਹੈ। ਅੱਜ ਰਾਹੁਲ ਗਾਂਧੀ ਦੀ ਖੇਤੀ ਕਾਨੂੰਨਾਂ ਖਿਲਾਫ ਸੰਗਰੂਰ ਵਿਖੇ ਟਰੈਕਟਰ ਰੈਲੀ ਕਰਨਗੇ। ਬੀਤੇ ਕੱਲ੍ਹ ਰਾਹੁਲ ਗਾਂਧੀ ਨੇ ਮੋਗਾ ਵਿਖੇ ਟਰੈਕਟਰ ਰੈਲੀ ਕੱਢੀ ਸੀ। ਰਾਹੁਲ ਗਾਂਧੀ ਪਟਿਆਲਾ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵਿਖੇ ਰੁਕੇ ਸਨ। ਅੱਜ ਉਹ ਸਵੇਰੇ ਲਗਭਗ 10:30 ਵਜੇ ਮੋਤੀ ਮਹਿਲ ਤੋਂ ਚੱਲ ਕੇ ਹਵਾਈ ਅੱਡੇ ਤੱਕ ਪਹੁੰਚਣਗੇ। ਰਾਹੁਲ ਗਾਂਧੀ ਸੰਗਰੂਰ ਵਿੱਚ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਨਗੇ। ਉਸ ਤੋਂ ਬਾਅਦ ਰਾਹੁਲ ਰਾਤ ਮੁੜ ਮੁੱਖ ਮੰਤਰੀ ਦੇ ਨਿਵਾਸ ਸਥਾਨ ਮੋਤੀ ਮਹਿਲ ਵਿਖੇ ਆਰਾਮ ਕਰਨਗੇ।
ਸੰਗਰੂਰ ਤੋਂ ਪਹਿਲਾਂ ਰਾਹੁਲ ਗਾਂਧੀ ਪਟਿਆਲਾ ਦੇ ਸਮਾਣਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਚੋਪਰ ਰਾਹੀਂ ਰਾਹੁਲ ਗਾਂਧੀ ਟਰੈਕਟਰ ਰੈਲੀ ‘ਚ ਸ਼ਾਮਲ ਹੋਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਰਾਹੁਲ ਗਾਂਧੀ ਸੰਗਰੂਰ ਵਿਖੇ ਸੰਬੋਧਨ ਕਰਨ ਲਈ ਸਟੇਜ ‘ਤੇ ਪੁੱਜੇ ਤਾਂ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ। ਉਥੇ ਸਟੇਜ ‘ਤੇ ਇੱਕ ਡਰੋਨ ਉਡਦਾ ਹੋਇਆ ਦਿਖਾਈ ਦਿੱਤਾ। ਇਸ ਦੀ ਸੂਚਨਾ ਤੁਰੰਤ DSP ਸਰਦੂਲਗੜ੍ਹ ਨੂੰ ਦਿੱਤੀ ਗਈ ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਡਰੋਨ ਨੂੰ ਉਤਾਰਿਆ ਗਿਆ। ਭਾਵੇਂ ਡਰੋਨ ਨੂੰ ਉਥੋਂ ਹੇਠਾਂ ਉਤਰਾ ਦਿੱਤਾ ਗਿਆ ਪਰ ਨਾਲ ਹੀ ਪੁਲਿਸ ਦੀ ਸੁਰੱਖਿਆ ‘ਤੇ ਸਵਾਲ ਖੜ੍ਹਾ ਹੁੰਦਾ ਹੈ ਕਿ ਆਖਿਰ ਇਹ ਡਰੋਨ ਕਿਥੋਂ ਆਇਆ? ਛਾਣਬੀਣ ਦੌਰਾਨ ਸਾਹਮਣੇ ਆਇਆ ਕਿ ਰੈਲੀ ਦੌਰਾਨ ਸਿਰਫ ਕੈਪਟਨ ਦੀ ਮੀਡੀਆ ਟੀਮ ਨੂੰ ਹੀ ਡਰੋਨ ਉਡਾਉਣ ਦੀ ਮਨਜ਼ੂਰੀ ਹੈ ਫਿਰ ਅਜਿਹੇ ‘ਚ ਦੂਜਾ ਡਰੋਨ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਕਿਵੇਂ ਸਟੇਜ ‘ਤੇ ਉਡਦਾ ਦੇਖਿਆ ਗਿਆ।