corona positive cases in ludhiana : ਲੁਧਿਆਣਾ,(ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ।ਜ਼ਿਲੇ ‘ਚ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾਂਦੇ ਹਨ।ਲੁਧਿਆਣਾ ਦੇ ਮਾਹਿਰ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਤੋਂ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਅੱਜ ਤੱਕ 17274 ਭਾਵ ਕਿ 92 ਫੀਸਦੀ ਕੋਰੋਨਾ ਪਾਜ਼ੇਟਿਵ ਵਿਅਕਤੀ ਕੋਰੋਨਾ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।ਜ਼ਿਲਾ ਲੁਧਿਆਣਾ ‘ਚ ਹੁਣ ਤੱਕ 302393 ਸ਼ੱਕੀ ਵਿਅਕਤੀਆਂ ਦੇ ਅੱਜ ਸੈਂਪਲ ਲਏ ਗਏ ਹਨ ਜੋ ਕਿ ਆਰ.ਟੀ.ਪੀ.ਸੀ.ਆਰ.170569, ਐਂਟੀਜਨ
130668 ਅਤੇ ਟਰੂਨੇਟ 1156 ਹਨ।ਅੱਜ 102 ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।ਜਿਨ੍ਹਾਂ ‘ਚੋਂ 85 ਜ਼ਿਲਾ ਲੁਧਿਆਣਾ ਅਤੇ 17 ਸੈਂਪਲਾਂ ਦੀ ਰਿਪੋਰਟਾਂ ਹੋਰਨਾਂ ਜ਼ਿਲਿਆਂ ਨਾਲ ਸੰਬੰਧਿਤ ਹੈ।ਲੁਧਿਆਣਾ ਦੇ ਕੁੱਲ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 18739 ਹੋ ਚੁੱਕੀ ਹੈ।ਕੋਰੋਨਾ ਕਾਰਨ 11 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ‘ਚੋਂ 4 ਲੁਧਿਆਣਾ, 1 ਗੁਰਦਾਸਪੁਰ, 1 ਜਲੰਧਰ,1ਫਿਰੋਜ਼ਪੁਰ, 1 ਜ਼ਿਲਾ ਨਵਾਂਸ਼ਹਿਰ,1ਹੁਸ਼ਿਆਰਪੁਰ, 1 ਜੰਮੂ ਕਸ਼ਮੀਰ ਨਾਲ ਸਬੰਧਿਤ ਹੈ।ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲੇ ਦੀਆਂ ਕੁਲ ਮੌਤਾਂ ਦੀ ਗਿਣਤੀ 782 ਹੋ ਗਈ ਅਤੇ ਹੋਰਾਂ ਜ਼ਿਲਿਆਂ ਦੀਆਂ ਮੌਤਾਂ ਦੀ ਗਿਣਤੀ 274 ਹੈ।ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਕੁਝ ਹੱਦ ਤੱਕ ਕੋਰੋਨਾ ਘੱਟ ਰਿਹਾ ਹੈ।ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਚੰਗੇ ਨਾਗਰਿਕ ਬਣੋ,ਆਪਣਾ ਅਤੇ ਸਮਾਜ ਦੀ ਭਲਾਈ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਨਿਯਮਿਤ ਰੂਪ ‘ਚ ਪਾਲਣ ਕਰੋ।