current corona case ludhiana: ਲੁਧਿਆਣਾ,(ਤਰਸੇਮ ਭਾਰਦਵਾਜ)-ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ‘ਚ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ ਜਿਸਦੇ ਮੱਦੇਨਜ਼ਰ ਹਰ ਰੋਜ਼ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾਂਦੇ ਹਨ।ਕਈ ਲੋਕਾਂ ਨੂੰ ਇਸ ਮਹਾਂਮਾਰੀ ਨਾਲ ਜਾਨ ਤੋਂ ਹੱਥ ਧੋਣਾ ਪਿਆ।ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਹੁਣ ਤੱਕ 17444 ਭਾਵ 92.52 ਫੀਸਦੀ ਕੋਰੋਨਾ ਪਾਜ਼ਟਿਵ ਮਰੀਜ਼ ਇਸ ਬੀਮਾਰੀ ਨੂੰ ਮਾਤ ਦੇ ਚੁੱਕੇ ਹਨ,ਤੰਦਰੁਸਤ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।ਜ਼ਿਲਾ ਲੁਧਿਆਣਾ ‘ਚ ਹੁਣ ਤੱਕ 307446 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ
ਜੋ ਕਿ ਆਰ.ਟੀ.ਪੀ.ਸੀ.ਆਰ-171994, ਐਂਟੀਜਨ-134285 ਅਤੇ ਟੂਰਨੈਟ-1167 ਹਨ।ਅੱਜ ਪੈਂਡਿੰਗ ਰਿਪੋਰਟਾਂ ‘ਚੋਂ 140 ਟੈਸਟਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।ਜਿਨਾਂ ‘ਚੋਂ 114 ਜ਼ਿਲਾ ਲੁਧਿਆਣਾ ਅਤੇ 26 ਸੈਂਪਲਾਂ ਦੀ ਰਿਪੋਰਟ ਹੋਰਾਂ ਜ਼ਿਲਿਆਂ ਨਾਲ ਸਬੰਧਤ ਹਨ।ਇਸ ਤਰ੍ਹਾਂ ਅੱਜ ਲੁਧਿਆਣਾ ਦੇ 114 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।ਜਿਨ੍ਹਾਂ ‘ਚੋਂ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।ਦੱਸਣਯੋਗ ਹੈ ਕਿ ਇਨ੍ਹਾਂ ‘ਚੋਂ 6 ਜ਼ਿਲਾ ਲੁਧਿਆਣਾ, 1 ਬਰਨਾਲਾ ਅਤੇ 2 ਜੰਮੂ-ਕਸ਼ਮੀਰ ਨਾਲ ਸਬੰਧਤ ਹਨ।ਇਸ ਤਰ੍ਹਾਂ ਲੁਧਿਆਣਾ ਜ਼ਿਲੇ ਦੀਆਂ ਕੋਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 788 ਹੋ ਗਈ ਹੈ ਅਤੇ ਹੋਰਾਂ ਜ਼ਿਲਿਆਂ ਨਾਲ ਸਬੰਧਿਤ ਮੌਤਾਂ ਦੀ ਗਿਣਤੀ 277 ਹੈ।ਜਾਣਕਾਰੀ ਮੁਤਾਬਕ ਬੁੱਧਵਾਰ ਨੂੰ 1425 ਸੈਂਪਲ ਟੈਸਟ ਲਈ ਭੇਜੇ ਗਏ ਹਨ।ਸਿਹਤ ਵਿਭਾਗ ਵਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਚੰਗੇ ਨਾਗਰਿਕ ਬਣੋ,ਆਪਣਾ ਅਤੇ ਆਲੇ ਦੁਆਲੇ ਦੀ ਭਲੇ ਲਈ ਕੋਰੋਨਾ ਨਾਲ ਸਬੰਧਤ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰੋ।