sports minister kiren rijiju announced: ਖੇਡ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਮੁੱਕੇਬਾਜ਼ ਸੁਨੀਲ ਚੌਹਾਨ ਅਤੇ ਉਸਦੇ ਤੀਰਅੰਦਾਜ਼ ਭਰਾ ਨੀਰਜ ਚੌਹਾਨ ਨੂੰ 5-5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ, ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਪਿਤਾ ਪਰਿਵਾਰ ਵਿੱਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਸੀ ਜਿਸ ਦੀ ਕੋਵਿਡ -19 ਕਾਰਨ ਨੌਕਰੀ ਵੀ ਚਲੀ ਗਈ ਸੀ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਬਜ਼ੀਆਂ ਵੇਚ ਰਿਹਾ ਸੀ। ਖੇਡ ਮੰਤਰੀ ਕਿਰਨ ਰਿਜੀਜੂ ਨੇ ਪੰਡਤ ਦੀਨ ਦਿਆਲ ਉਪਾਧਿਆਏ ਰਾਸ਼ਟਰੀ ਭਲਾਈ ਫੰਡ ਤੋਂ ਇਨ੍ਹਾਂ ਦੋਵਾਂ ਲਈ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਹ ਫੰਡ ਖਿਡਾਰੀਆਂ ਦੀ ਮਦਦ ਲਈ ਬਣਾਇਆ ਗਿਆ ਹੈ। ਰਿਜਿਜੂ ਨੇ ਟਵੀਟ ਕੀਤਾ, “ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਖੇਡ ਮੰਤਰਾਲੇ ਨੇ ਮੁੱਕੇਬਾਜ਼ ਸੁਨੀਲ ਅਤੇ ਤੀਰਅੰਦਾਜ਼ ਨੀਰਜ ਦੀ ਮਦਦ ਲਈ ਦੀਨ ਦਿਆਲ ਉਪਾਧਿਆ ਫੰਡ ਵਿੱਚੋਂ ਦੋਵਾਂ ਨੂੰ 5-5 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਿੱਤੀ ਸੰਕਟ ਨਾਲ ਜੂਝ ਰਹੇ ਹਨ।”
ਖੇਡ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਸੁਨੀਲ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਇਹ ਵਿੱਤੀ ਮਦਦ ਮੇਰੀ ਅਤੇ ਮੇਰੇ ਪਰਿਵਾਰ ਲਈ ਵੱਡੀ ਸਹਾਇਤਾ ਕਰੇਗੀ। ਅਸੀਂ ਮੰਤਰੀ ਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਲੋੜ ਸਮੇਂ ਸਾਡੀ ਮਦਦ ਕੀਤੀ।” ਨੀਰਜ ਨੇ ਸੀਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ -2017 ਵਿੱਚ 50 ਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਜਦਕਿ ਸੁਨੀਲ ਨੇ ਖੇਲੋ ਇੰਡੀਆ ਗੇਮਜ਼ -2020 ਵਿੱਚ ਸੋਨ ਤਗਮਾ ਜਿੱਤਿਆ ਸੀ।