kashmir terrorist caught in police encounter: ਬਡਗਾਮ: ਕੇਂਦਰੀ ਕਸ਼ਮੀਰ ਦੇ ਬਡਗਾਮ ਵਿੱਚ ਹੋਏ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਹਥਿਆਰ ਸਮੇਤ ਜ਼ਿੰਦਾ ਫੜ ਲਿਆ ਹੈ, ਜਦੋਂਕਿ ਉਸ ਦਾ ਸਾਥੀ ਗੋਲੀਬਾਰੀ ਵਿੱਚ ਬੱਚ ਨਿਕਲਣ ਵਿੱਚ ਸਫਲ ਹੋ ਗਿਆ। ਅੱਤਵਾਦੀ ਕੋਲੋਂ ਬਰਾਮਦ ਕੀਤੀ ਗਈ ਏ ਕੇ 47 ਰਾਈਫਲ ਉਹੀ ਹੈ, ਜੋ ਤਿੰਨ ਦਿਨ ਪਹਿਲਾਂ ਬਡਗਾਮ ਦੇ ਚਦੂਰਾ ਖੇਤਰ ਵਿੱਚ ਪੁਲਿਸ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਕੈਂਪ ਤੋਂ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਲੈ ਕੇ ਫਰਾਰ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਹਥਿਆਰਾਂ ਨਾਲ ਫਰਾਰ ਐਸਪੀਓ ਅੱਤਵਾਦੀਆਂ ਦੇ ਗਿਰੋਹ ਵਿੱਚ ਸ਼ਾਮਿਲ ਹੋ ਗਿਆ ਹੈ। ਪੁਲਿਸ ਦੇ ਅਨੁਸਾਰ ਮੁਠਭੇੜ ਅੱਜ ਸਵੇਰੇ ਬਡਗਾਮ ਦੇ ਚਦੂਰਾ ਖੇਤਰ ਵਿੱਚ ਉਸ ਸਮੇਂ ਸ਼ੁਰੂ ਹੋਈ ਜਦੋਂ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਗਿਆ ਸੀ। ਸੁਰੱਖਿਆ ਕਰਮਚਾਰੀਆਂ ਨੂੰ ਵੇਖਦਿਆਂ ਹੀ ਇੱਕ ਅੱਤਵਾਦੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਇਸ ਹਫੜਾ-ਦਫੜੀ ਵਿੱਚ ਇੱਕ ਅੱਤਵਾਦੀ ਭੱਜਣ ‘ਚ ਕਾਮਯਾਬ ਹੋ ਗਿਆ। ਪਰ ਸੁਰੱਖਿਆ ਟੀਮ ਦੂਜੇ ਅੱਤਵਾਦੀ ਨੂੰ ਫੜਨ ਵਿੱਚ ਕਾਮਯਾਬ ਹੋ ਗਈ।
ਜੰਮੂ-ਕਸ਼ਮੀਰ ਪੁਲਿਸ ਵਿੱਚ ਫੜੇ ਅੱਤਵਾਦੀ ਦੀ ਪਛਾਣ ਜਹਾਂਗੀਰ ਅਹਿਮਦ ਭੱਟ ਵਜੋਂ ਦੱਸੀ ਜਾ ਰਹੀ ਹੈ, ਜੋ ਚਾਦੂਰਾ ਦਾ ਰਹਿਣ ਵਾਲਾ ਹੈ। ਜਹਾਂਗੀਰ ਅਹਿਮਦ ਕੁੱਝ ਦਿਨ ਪਹਿਲਾਂ ਅੱਤਵਾਦੀ ਬਣ ਗਿਆ ਸੀ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਜੰਮੂ ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਇਕ ਅੱਤਵਾਦੀ ਨੂੰ ਜ਼ਿੰਦਾ ਫੜ ਲਿਆ ਗਿਆ ਹੈ, ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਏ ਕੇ 47 ਬਰਾਮਦ ਕੀਤੀ ਗਈ ਹੈ। ਜਦਕਿ ਉਸਦੇ ਨਾਲ ਵਾਲਾ ਦੂਸਰਾ ਅੱਤਵਾਦੀ ਹਫੜਾ-ਦਫੜੀ ਦਾ ਫਾਇਦਾ ਉਠਾ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਜੰਮੂ ਕਸ਼ਮੀਰ ਪੁਲਿਸ ਦੇ ਅਨੁਸਾਰ, ਅੱਤਵਾਦੀ ਜੋ ਫਰਾਰ ਹੋਣ ਵਿੱਚ ਕਾਮਯਾਬ ਹੋਇਆ, ਉਹ ਜੰਮੂ ਕਸ਼ਮੀਰ ਪੁਲਿਸ ਦਾ ਉਹੀ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਹੈ, ਜੋ ਤਿੰਨ ਦਿਨ ਪਹਿਲਾਂ ਐਸਓਜੀ ਕੈਂਪ ਤੋਂ ਦੋ ਏ ਕੇ 47 ਨਾਲ ਅੱਤਵਾਦੀਆਂ ਵਿੱਚ ਸ਼ਾਮਿਲ ਹੋਇਆ ਸੀ। ਫਰਾਰ ਪੁਲਿਸ ਮੁਲਾਜ਼ਮ ਤੋਂ ਅੱਤਵਾਦੀ ਬਣਨ ਵਾਲੇ ਅਲਤਾਫ ਦੀ ਭਾਲ ਲਈ ਸੁਰੱਖਿਆ ਬਲਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।