FIR on rvneent singh bittu: ਲੁਧਿਆਣਾ, (ਤਰਸੇਮ ਭਾਰਦਵਾਜ)-ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਰੁੱਧ ਜ਼ਿਲਾ ਭਾਜਪਾ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਐੱਸ.ਐੱਸ.ਪੀ ਨੂੰ ਲਿਖਿਤ ਸ਼ਿਕਾਇਤ ਕਰਕੇ ਐੱਫ.ਆਈ.ਦਰਜ ਕਰਨ ਦੀ ਮੰਗ ਕੀਤੀ ਹੈ।ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਭਾਜਪਾ ਵਰਕਰ ਵਲੋਂ ਭਾਜਪਾ ਦੇ ਜ਼ਿਲਾ ਮੁਖੀ ਰਾਕੇਸ਼ ਕੁਮਾਰ ਗੋਰਾ ਪਠੇਲਾ ਦੀ ਅਗਵਾਈ ‘ਚ ਪਹੁੰਚੇ ਭਾਜਪਾ ਵਰਕਰਾਂ ਨੇ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਐੱਸ.ਐੱਸ.ਪੀ ਸ਼੍ਰੀਮਤੀ ਡੀ ਸੁਡ੍ਰਵਿਲੀ ਆਈਪੀਐੱਸ ਨੂੰ ਇੱਕ ਸ਼ਿਕਾਇਤ ਪੱਤਰ ਲਿਖ ਕੇ ਕਾਂਗਰਸ ਦੇ ਸੰਸਦ ਮੈਂਬਰ ਨੂੰ ਭਾਜਪਾ ਦੇ ਪੰਜਾਬ ਮੁਖੀ ਅਸ਼ਵਨੀ ਕੁਮਾਰ ‘ਤੇ ਹੋਏ ਭਿਆਨਕ ਹਮਲੇ ਦਾ
ਕਥਿਤ ਦੋਸ਼ੀ ਦੱਸਦੇ ਹੋਏ ਰਵਨੀਤ ਬਿੱਟੂ ‘ਤੇ ਪੁਲਸ ਮਾਮਲੇ ‘ਚ ਗੰਭੀਰ ਅਪਰਾਧਿਕ ਧਾਰਾਵਾਂ ਦਰਜ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਭਾਜਪਾ ਲੀਗਲ ਸੈੱਲ ਦੇ ਕੋ-ਕਨਵੀਨਰ ਸ਼੍ਰੀ ਸਤਪਾਲ ਅਰੋੜਾ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਅਤੇ ਪੁਲਸ ਨੇ ਕਾਰਵਾਈ ਕੀਤੀ ਹੈ ਉਸ ‘ਚ ਕਮਜ਼ੋਰ ਅਪਰਾਧੀ ਧਾਰਾਵਾਂ ਦੇ ਅੰਦਰ ਮਾਮਲਾ ਦਰਜ ਕੀਤਾ ਗਿਆ ਹੈ ਪਰ ਉਨਾਂ੍ਹ ‘ਤੇ ਸਖਤ ਧਾਰਾ ਨਹੀਂ ਲਗਾਈ ਗਈ ਹੈ ਜਿਸਦਾ ਭਾਜਪਾ ਵਲੋਂ ਪੁਰਜ਼ੋਰ ਵਿਰੋਧ ਕਰਦੇ ਹੋਏ ਰਵਨੀਤ ਬਿੱਟੂ ‘ਤੇ ਸਖਤ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਭਾਜਪਾ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਪੁਲਸ ਨੇ ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ‘ਤੇ ਗੰਭੀਰ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਨਹੀਂ ਦਰਜ ਕੀਤਾ ਗਿਆ ਤਾਂ ਭਾਜਪਾ ਰੋਸ ਪ੍ਰਦਰਸ਼ਨ ਕਰੇਗੀ।