Dharna staged Ludhiana citizens favor of farmers: ਕੇਂਦਰ ਸਰਕਾਰ ਵਲੋਂ ਜੋ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਹੈ,ਇਸ ਦੇ ਵਿਰੋਧ ‘ਚ ਕਰੀਬ ਇੱਕ ਮਹੀਨੇ ਤੋਂ ਕਿਸਾਨ ਰੇਲ ਪਟੜੀਆਂ, ਪਿੰਡਾਂ, ਟੋਲ-ਪਲਾਜ਼ਿਆਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।ਦੂਜੇ ਪਾਸੇ ਕਿਸਾਨਾਂ ਦੇ ਹੱਕ ‘ਚ ਸ਼ਹਿਰ ਵਾਸੀਆਂ ਨੇ ਵੱਖਰੇ ਤੌਰ ‘ਤੇ ਰੋਸ ਪ੍ਰਦਰਸ਼ਨ ਕੀਤਾ ਹੈ।ਲੁਧਿਆਣਾ ਜ਼ਿਲੇ ‘ਚ ਸ਼ਹਿਰੀਆਂ ਵਲੋਂ ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਕੀਤਾ ਗਿਆ ਜਿਥੇ ਡੇਲੀ ਪੋਸਟ ਦੀ ਟੀਮ ਪੱਤਰਕਾਰ ਰਣਬੀਰ ਸਿੰਘ ਰਾਣਾ ਵਲੋਂ ਮੌਲਾਨਾ ਉਸਮਾਮ ਲੁਧਿਆਣਵੀ ਮੌਲਵੀ ਜਾਮਾ ਮਸਜਿਦ ਨਾਲ ਗੱਲਬਾਤ ਕੀਤੀ।ਪੱਤਰਕਾਰ ਵਲੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਸ਼ਹਿਰੀਆਂ ਦਾ ਧਰਨਾ ਕਿਸਾਨਾਂ ਦੇ ਧਰਨੇ ਤੋਂ ਵੱਖਰਾ ਕਿਵੇਂ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਧਰਨਾ ਅੱਡੋ-ਅੱਡ ਨਹੀਂ ਹੈ ਅਸਲ ‘ਚ ਪਿਛਲੇ ਇੱਕ ਮਹੀਨੇ ਤੋਂ ਕਿਸਾਨਾਂ ਵਲੋਂ ਧਰਨੇ ਲਾਏ ਜਾ ਰਹੇ ਹਨ ਅਤੇ ਸ਼ਹਿਰੀਆਂ ਨੇ ਸਲਾਹ ਕੀਤੀ ਕਿ ਇੱਕ ਪ੍ਰੋਗਰਾਮ ਕਰਕੇ ਸ਼ਹਿਰੀਆਂ ਨੂੰ ਦੱਸਿਆ ਜਾ ਸਕੇ ਕਿ ਅਸੀਂ ਕਿਸਾਨਾਂ ਤੋਂ ਵੱਖ ਨਹੀਂ ਹਾਂ ਅਤੇ ਜੇ ਕਿਸਾਨ ਡੁੱਬ ਗਿਆ ਤਾਂ ਅਸੀਂ ਵੀ ਡੁੱਬ ਜਾਵਾਂਗੇ ਸਾਡੀ ਰੋਜ਼ੀ ਰੋਟੀ ਵੀ ਕਿਸਾਨਾਂ ਦੇ ਸਿਰ ‘ਤੇ ਹੀ ਚਲਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿਸੇ ਵੀ ਧਰਮ ਦੇ ਆਧਾਰ ‘ਤੇ ਸਿਆਸਤ ਨਾ ਕੀਤੀ ਜਾਵੇ ਕਿਉਂਕਿ ਅਨਾਜ ਤਾਂ ਹਰ ਧਰਮ ਖਾਂਧਾ ਹੈ ਭਾਵੇਂ ਉਹ ਸਿੱਖ,ਮੁਸਲਿਮ,ਹਿੰਦੂ ਜਾਂ ਈਸਾਈ ਹੋਵੇ।ਮੌਲਾਨਾ ਜੀ ਦਾ ਕਹਿਣਾ ਹੈ ਕਿ ਪੰਜਾਬ ਸਮੇਤ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਜੇਕਰ ਕਿਸਾਨ ਹੀ ਮਰ ਗਿਆ
ਤਾਂ ਫਿਰ ਸਾਰੇ ਹੀ ਮਰ ਜਾਣਗੇ।ਉਨ੍ਹਾਂ ਕਿਹਾ ਕਿ ਇਸ ਲਈ ਮੈਂ ਸਮਝਦਾ ਹਾਂ ਕਿ ਜੇ ਕਿਸਾਨ ਸੰਘਰਸ਼ ਦੇ ਰਾਸਤੇ ‘ਤੇ ਹੈ ਤਾਂ ਸਾਨੂੰ ਵੀ ਕਿਸਾਨ ਦਾ ਸਾਥ ਦੇਣਾ ਚਾਹੀਦਾ ਹੈ।ਤਾਂ ਜੋ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਜਾ ਸਕੇ।ਉਨ੍ਹਾਂ ਕਿਹਾ ਕਿ ਅੱਜ ਲੁਧਿਆਣਾ ਤੋਂ ਸ਼ੁਰੂਆਤ ਹੋਈ ਹੈ ਇਸ ਤਰ੍ਹਾਂ ਹਰ ਪਿੰਡ, ਸ਼ਹਿਰ ‘ਚ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇ ਪ੍ਰਦਰਸ਼ਨ ਕੀਤੇ ਜਾਣ।ਮੌਲਾਨਾ ਜੀ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ‘ਚ ਭਾਜਪਾ ਦੇ ਆਗੂ ਹਨ ਉਹ ਪੰਜਾਬ ਦੇ ਕਿਸਾਨਾਂ ਖੇਤੀ ਸਮੱਸਿਆ, ਕਿਸਾਨ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਇਸ ਲਈ ਉਹ ਅਗਰ ਕੇਂਦਰ ਸਰਕਾਰ ਨੂੰ ਸਮਝਾਉਣ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।ਉਸਦਾ ਕ੍ਰੈਡਿਟ ਵੀ ਭਾਜਪਾ ਨੂੰ ਹੀ ਜਾਏਗਾ।ਕਿਸਾਨਾਂ ਨੂੰ ਇਸ ਸਮੱਸਿਆ ‘ਚੋਂ ਕੱਢਣਾ ਵੱਡਾ ਮੁੱਦਾ ਹੈ।ਉਨ੍ਹਾਂ ਕਿਹਾ ਕਿਸਾਨਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਹੈ ਇਸ ਲਈ ਇਸ ਨੂੰ ਕਿਸਾਨਾਂ ਮੁਤਾਬਕ ਬਦਲ ਦਿੱਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ ਇਸ ਲਈ ਜੇ ਕਿਸਾਨਾਂ ਨੂੰ ਹੀ ਇਸਦਾ ਲਾਭ ਨਹੀਂ ਹੋਵੇਗਾ ਤਾਂ ਸਰਕਾਰ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਨ੍ਹਾਂ ਸੰਘਰਸ਼ਾਂ ਨਾਲ ਕੋਈ ਆਸ ਦੀ ਕਿਰਨ ਜਾਗੇਗੀ।ਇਹ ਕਿਸੇ ਧਰਮ ਦਾ ਅੰਦੋਲਨ ਨਹੀਂ ਹੈ ਇਹ ਕਿਸਾਨ ਦਾ ਅੰਦੋਲਨ ਹੈ।ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ।ਮੌਲਾਨਾ ਜੀ ਦਾ ਕਹਿਣਾ ਹੈ ਕਿ ਅਗਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਲੋਕਤੰਤਰ ਵੇਅ ਭਾਰਤੀ ਸੰਵਿਧਾਨ ਨੇ ਤੁਹਾਨੂੰ ਹੱਕ ਦਿੱਤਾ ਤੁਸੀਂ ਆਪਣੇ ਹੱਕ ਲਈ ਲੜਾਈ ਲੜੋ ਅਤੇ ਉਨ੍ਹਾਂ ਕਿਹਾ ਕਿ ਫਿਲਹਾਲ ਸੰਘਰਸ਼ ਜਾਰੀ ਰਹੇਗਾ।