framer dies jyotiraditya scindia s rally: ਕੇਂਦਰੀ ਸਰਕਾਰ ਪੀ.ਐੱਮ ਮੋਦੀ ਵਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਦੇ ਵਿਰੋਧ ‘ਚ ਸਿਆਸੀ ਲੀਡਰਾਂ ਦੇ ਸਟੇਜ ਸੱਜ ਰਹੇ ਹਨ ਭਾਸ਼ਣ ਦਿੱਤੇ ਜਾ ਰਹੇ ਹਨ।ਵਿਰੋਧੀਆਂ ‘ਤੇ ਸ਼ਬਦਾਂ ਦੇ ਤੀਰ ਚਲਾਏ ਜਾ ਰਹੇ ਹਨ ਇਸ ਸਭ ਵਿਚਾਲੇ ਪਿਸ ਰਿਹਾ ਹੈ ਗਰੀਬ ਕਿਸਾਨ।ਸਾਰੀਆਂ ਸਿਆਸੀ ਪਾਰਟੀਆਂ ਇਕ-ਦੂਜੇ ਵਿਰੁੱਧ ਸਿਆਸੀ ਰੋਟੀਆਂ ਸੇਕ ਰਹੇ ਹਨ।ਕੋਈ ਵੀ ਅਸਲ ‘ਚ ਕਿਸਾਨੀ ਮੁੱਦੇ ਜਾਂ ਕਿਸਾਨ ਦੀ ਗੱਲ ਨਹੀਂ ਕਰਨਾ ਚਾਹੁੰਦਾ।
ਖੰਡਵਾ ‘ਚ ਬੀਜੇਪੀ ਦੇ ਦਿੱਗਜ਼ ਨੇਤਾ ਜਿਉਤਿਰਾਦਿੱਤਿਆ ਸਿੰਧੀਆ ਨੇ ਇੱਕ ਵੱਡੇ ਪੱਧਰ ‘ਤੇ ਰੈਲੀ ਕੀਤੀ ਜਿਸ ‘ਚ ਕਿਸਾਨਾਂ ਦਾ ਇਕੱਠ ਉਮੜਿਆ।ਉਨ੍ਹਾਂ ਦੇ ਸਟੇਜ ‘ਤੇ ਆਉਣ ਤੋਂ ਪਹਿਲਾਂ ਹੀ ਇੱਕ ਗਰੀਬ ਕਿਸਾਨ ਨੇ ਦਮ ਤੋੜ ਦਿੱਤਾ।ਉਸਦੇ ਲਾਚਾਰ, ਗਰੀਬ ਕਿਸਾਨ ਲਈ ਮਾਤਰ ਦੋ ਮਿੰਟ ਦਿਖਾਵੇ ਲਈ ਮੌਨ ਧਾਰਿਆ ਗਿਆ ਪਰ ਕਿਸੇ ਦਾ ਵੀ ਧਿਆਨ ਉਸ ਮਰੇ ਹੋਏ ਕਿਸਾਨ ਵੱਲ ਨਹੀ ਗਿਆ।ਮ੍ਰਿਤਕ ਦੀ ਦੇਹ ਨੂੰ ਉੱਥੋਂ ਲਿਜਾਣ ਤੋਂ ਪਹਿਲਾਂ ਹੀ ਨੇਤਾਵਾਂ ਦਾ ਭਾਸ਼ਣ ਸ਼ੁਰੂ ਹੋ ਗਿਆ।ਇਸ ਘਿਨੌਣੀ ਹਰਕਤ ‘ਤੇ ਸਵਾਲ ਖੜੇ ਹੋਣਾ ਇੱਕ ਆਮ ਗੱਲ ਜਿਸ ਲਈ ਬੀਜੇਪੀ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਹਨ ਉਨ੍ਹਾਂ ਨੇ ਆਪਣੀ ਸਫਾਈ ‘ਚ ਕਿਹਾ ਹੈ ਕਿ ਅਸੀਂ ਸ਼ਰਧਾਂਜਲੀ ਵਜੋਂ ਉਸ ਕਿਸਾਨ ਲਈ ਮਿੰਟ ਦਾ ਮੌਨ ਧਾਰਿਆ ਗਿਆ ਸੀ ਇਹ ਕਹਿ ਉਹ ਆਪਣੀ ਸ਼ਰਮਨਾਕ ਹਰਕਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।