militants bones funreal bullet punjab police: ਰੱਬ ਕਦੋਂ ਕਿਹੋ ਜਿਹੇ ਰੰਗ ਦਿਖਾ ਦਵੇ ਇਹ ਕੋਈ ਨਹੀਂ ਜਾਣਦਾ।ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਗੁਰਦਾਸਪੁਰ ਦੇ ਬਲਾਚੌਰ ਤੋਂ ਸਾਹਮਣੇ ਆਇਆ ਹੈ।ਅੱਜ ਤੋਂ 30 ਪਹਿਲਾਂ ਭਾਵ ਕਿ 1990 ‘ਚ ਗੁਰਦਾਸਪੁਰ ਵਿਖੇ ਇੱਕ ਡੀਅੱੈੱਸਪੀ ਭਾਟੀਆ ਆਪਣੀ ਡਿਊਟੀ ਨਿਭਾਅ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦੀ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਇੱਕ ਗੋਲੀ ਛਾਤੀ ‘ਚ ਲੱਗੀ ਜਦੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਗੋਲੀ ਕੱਢਣ ਨਾਲ ਉਨ੍ਹਾਂ ਦੀ ਜਾਨ ਜਾ ਸਕਦੀ ਹੈ।ਇਸ ਲਈ ਪਰਿਵਾਰ ਦੀ ਸਹਿਮਤੀ ਨਾਲ ਗੋਲੀ ਨੂੰ ਉਨ੍ਹਾਂ ਦੇ ਅੰਦਰ ਹੀ ਰਹਿਣ ਦਿੱਤਾ ਗਿਆ ਅਤੇ 30
ਸਾਲ ਬਾਅਦ ਜਦੋਂ ਸੇਵਾਮੁਕਤ ਹੋਏ ਭਾਟੀਆ ਜੀ ਦਾ ਦਿਹਾਂਤ ਹੋਇਆ ਤਾਂ ਸੰਸਕਾਰ ਦੌਰਾਨ ਉਨ੍ਹਾਂ ਦੀਆਂ ਅਸਥੀਆਂ ‘ਚੋਂ ਉਹੀ 30 ਸਾਲ ਪੁਰਾਣੀ ਗੋਲੀ ਬਰਾਮਦ ਹੋਈ ਹੈ।ਇਹ ਦੇਖ ਹਰ ਇੱਕ ਵਿਅਕਤੀ ਹੈਰਾਨ ਹੁੰਦਾ ਹੈ ਕਿ ਕਿਵੇਂ ਇੱਕ ਗੋਲੀ 30 ਸਾਲ ਤੱਕ ਉਨ੍ਹਾਂ ਦੇ ਅੰਦਰ ਰਹੀ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ।ਉਨ੍ਹਾਂ ਦੇ ਸਪੁੱਤਰ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ 1961 ‘ਚ ਪੰਜਾਬ ਪੁਲਸ ਭਰਤੀ ਹੋਏ ਸਨ।11 ਅਕਤੂਬਰ 2020 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ ਹਨ।ਉਹ ਸਪੋਰਟਸ ਕੋਟੇ ‘ਚ ਭਰਤੀ ਹੋਏ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਜੀ ਇਕ ਨੇਕ ਦਿਲ ਇਨਸਾਨ ਸਨ।