Hing farming palmpur: ਤੇਜ਼ ਗੰਧ ਅਤੇ ਛੋਟੇ ਜਿਹੇ ਕੰਕੜ ਦੀ ਤਰ੍ਹਾਂ ਦਿਖਣ ਵਾਲੀ ਹਿੰਗ ਜੋ ਬਹੁਤ ਥੋੜ੍ਹੀ ਮਾਤਰਾ ‘ਚ ਖਾਣੇ ਦੇ ਸਵਾਦ ਨੂੰ ਬਦਲ ਦਿੰਦੀ ਹੈ। ਭਾਰਤ ਵਿਚ ਰਸੋਈ ‘ਚ ਰਹਿਣ ਵਾਲਾ ਇਹ ਇਕ ਜ਼ਰੂਰੀ ਮਸਾਲਾ ਹੈ। ਪੂਰੇ ਭਾਰਤ ਵਿਚ ਹਿੰਗ ਦੀ ਵਰਤੋਂ ਬਹੁਤ ਵੱਡੇ ਪੈਮਾਨੇ ‘ਤੇ ਕੀਤੀ ਜਾਂਦੀ ਹੈ। ਹਾਲਾਂਕਿ ਬਹੁਤ ਸਾਰੇ ਲੋਕ ਹਿੰਗ ਦੀ ਗੰਧ ਨੂੰ ਪਸੰਦ ਨਹੀਂ ਕਰਦੇ ਪਰ ਇਸ ਨੂੰ ਪਾਚਣ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਇਸਨੂੰ ਆਮ ਤੌਰ ‘ਤੇ ਸੂਰਜ ਦੀ ਰੌਸ਼ਨੀ ਤੋਂ ਦੂਰ ਏਅਰ ਟਾਈਟ ਬਾਕਸ ਵਿਚ ਰੱਖਿਆ ਜਾਂਦਾ ਹੈ। ਅਚਾਨਕ ਹੀ ਹਿੰਗ ਦੀ ਚਰਚਾ ਇਸ ਲਈ ਸ਼ੁਰੂ ਹੋ ਗਈ ਕਿਉਂਕਿ ਹਿਮਾਂਚਲ ਪ੍ਰਦੇਸ਼ ਵਿੱਚ ਹਿੰਗ ਦੀ ਖੇਤੀ ਸ਼ੁਰੂ ਹੋ ਗਈ ਹੈ। Council For Scientific and Industrial Research (CSIR) ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਹਿੰਗ ਦੀ ਖੇਤੀ ਕੀਤੀ ਜਾ ਰਹੀ ਹੈ। CSIR ਨੇ ਘੋਸ਼ਣਾ ਕੀਤੀ ਹੈ ਕਿ ਪਾਲਮਪੁਰ ਵਿਖੇ ਇੰਸਟੀਚਿਊਟ ਆਫ ਹਿਮਾਲੀਅਨ ਬਾਇਓਰੋਸੋਰਸ ਟੈਕਨਾਲੋਜੀ (ਆਈਐਚਬੀਟੀ) ਨੇ ਸੋਮਵਾਰ ਤੋਂ ਖੇਤੀ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਦੇ ਲਾਹੌਲ ਸਪੀਤੀ ਖੇਤਰ ਵਿੱਚ ਹਿੰਗ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਸੀਐਸਆਈਆਰ ਦੇ ਡਾਇਰੈਕਟਰ ਸ਼ੇਖਰ ਮਾਂਦੇ ਦਾ ਦਾਅਵਾ ਹੈ ਕਿ ਭਾਰਤ ਵਿੱਚ ਪਹਿਲੀ ਵਾਰ ਹਿੰਗ ਦੀ ਖੇਤੀ ਕੀਤੀ ਜਾ ਰਹੀ ਹੈ।
ਭਾਰਤ ਵਿੱਚ ਹਿੰਗ ਕਿੱਥੋਂ ਆਉਂਦੀ ਹੈ: ਭਾਰਤ ਵਿੱਚ ਹਿੰਗ ਨਹੀਂ ਉੱਗਦੀ ਪਰ ਇਸਦੀ ਵਰਤੋਂ ਭਾਰਤ ਵਿੱਚ ਵੱਡੇ ਪੈਮਾਨੇ ‘ਤੇ ਕੀਤੀ ਜਾਂਦੀ ਹੈ। ਇੱਕ ਅੰਦਾਜ਼ੇ ਅਨੁਸਾਰ ਵਿਸ਼ਵ ਵਿੱਚ ਪੈਦਾ ਹੋਣ ਵਾਲੀ ਹਿੰਗ ਦਾ 40 ਪ੍ਰਤੀਸ਼ਤ ਭਾਰਤ ਵਿੱਚ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿੱਚ ਵਰਤੀ ਜਾਂਦੀ ਹਿੰਗ ਈਰਾਨ, ਅਫਗਾਨਿਸਤਾਨ ਅਤੇ ਉਜ਼ਬੇਕਿਸਤਾਨ ਵਰਗੇ ਦੇਸ਼ਾਂ ਤੋਂ ਆਉਂਦੀ ਹੈ। ਕੁਝ ਵਪਾਰੀ ਇਸ ਨੂੰ ਕਜ਼ਾਕਿਸਤਾਨ ਤੋਂ ਵੀ ਮੰਗਵਾਉਂਦੇ ਹਨ। ਅਫਗਾਨਿਸਤਾਨ ਤੋਂ ਹਿੰਗ ਦੀ ਮੰਗ ਸਭ ਤੋਂ ਵੱਧ ਹੈ।
ਹਿੰਗ ਦਾ ਉਤਪਾਦਨ ਕਿਵੇਂ ਹੁੰਦਾ ਹੈ: ਹਿੰਗ ਫੇਰੂਲਾ ਐਸੇਫੋਈਟੀਡਾ ਦੀ ਜੜ੍ਹ ਤੋਂ ਕੱਢੇ ਗਏ ਰਸ ਤੋਂ ਤਿਆਰ ਕੀਤੀ ਜਾਂਦੀ ਹੈ ਪਰ ਇਹ ਇੰਨਾ ਸੌਖਾ ਨਹੀਂ ਹੁੰਦਾ। ਇਕ ਵਾਰ ਜਦੋਂ ਜੜ੍ਹਾਂ ਵਿਚੋਂ ਜੂਸ ਕੱਢ ਲਿਆ ਜਾਂਦਾ ਹੈ ਤਾਂ ਹਿੰਗ ਬਣਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਮਸਾਲੇ ਬੋਰਡ ਦੀ ਵੈਬਸਾਈਟ ਦੇ ਅਨੁਸਾਰ ਦੋ ਤਰ੍ਹਾਂ ਦੀਆਂ ਹਿੰਗ ਹੁੰਦੀਆਂ ਹਨ- ਕਾਬਲੀ ਸਫ਼ੇਦ ਅਤੇ ਹਿੰਗ ਲਾਲ। ਚਿੱਟਾ ਹਿੰਗ ਪਾਣੀ ਵਿਚ ਘੁਲ ਜਾਂਦਾ ਹੈ ਜਦੋਂ ਕਿ ਲਾਲ ਜਾਂ ਕਾਲਾ ਹਿੰਗ ਤੇਲ ਵਿਚ ਘੁਲ ਜਾਂਦਾ ਹੈ। ਕੱਚੀ ਹਿੰਗ ਦੀ ਸਖ਼ਤ ਗੰਧ ਹੁੰਦੀ ਹੈ ਅਤੇ ਇਸ ਲਈ ਉਸ ਨੂੰ ਖਾਣ ਯੋਗ ਨਹੀਂ ਮੰਨਿਆ ਜਾਂਦਾ। ਇਸ ਨੂੰ ਖਾਣ ਲਾਈਕ ਗੋਂਦ ਅਤੇ ਸਟਾਰਚ ਨੂੰ ਮਿਲਾ ਕੇ ਛੋਟੇ ਟੁਕੜਿਆਂ ਵਿੱਚ ਤਿਆਰ ਕੀਤਾ ਜਾਂਦਾ ਹੈ।