police bitten youth dead: ਵਲਟੋਹਾ ਨਜ਼ਦੀਕ ਪੈਂਦੇ ਪਿੰਡ ਅਲਗੋਂ ਦੀ ਹੈ।ਜਿਥੇ ਪਰਿਵਾਰਕਾਂ ਮੈਂਬਰਾਂ ਵਲੋਂ ਪੁਲਸ ‘ਤੇ ਦੋਸ਼ ਲਾਏ ਜਾ ਰਹੇ ਹਨ ਕਿ ਪੁਲਸ ਵਲੋਂ ਉਨ੍ਹਾਂ ਦੇ ਬੇਟੇ ‘ਤੇ ਤਸ਼ੱਦਦ ਢਾਹਿਆ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਸਦੀ ਜਾਨ ਲੈ ਲਈ।ਦੱਸਣਯੋਗ ਹੈ ਕਿ ਇਸ ਉਕਤ ਨੌਜਵਾਨ ਦਾ ਦੋਸ਼ ਇਹ ਸੀ ਕਿ ਇਸ ਨੇ ਇੱਕ ਲੜਕੀ ਨਾਲ ਛੇੜਛਾੜ ਕੀਤੀ ਸੀ ਜਿਸ ਕਾਰਨ ਪੁਲਸ ਨੇ ਇਸ ‘ਤੇ ਬੇਰਹਿਮੀ ਨਾਲ ਕੁਟਾਪਾ ਝਾੜਿਆ ਸੀ।ਜਿਸ ਤੋਂ ਬਾਅਦ ਪੁਲਸ ਥਾਣੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ।ਇਸ ਉਪਰੰਤ ਪੁਲਸ ਅਧਿਕਾਰੀਆਂ ਵਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਜਦੋਂ ਮੈਂਬਰ ਉਸ ਨੂੰ ਹਸਪਤਾਲ ਲਿਜਾ ਰਹੇ ਹੁੰਦੇ ਹਨ ਤਾਂ ਰਾਹ ‘ਚ ਹੀ ਲੜਕੇ ਦੀ ਮੌਤ ਹੋ ਜਾਂਦੀ ਹੈ।ਜਿਸ ਦੌਰਾਨ ਮਾਪਿਆਂ ਦਾ ਵਿਰਲਾਪ ਖਾਸ ਕਰ ਮਾਂ ਦੇ ਵੈਣ ਦਿਲ ਨੂੰ ਹਲੂਣ ਕੇ ਰੱਖ ਦਿੰਦੀ ਹੈ।ਇਸ ਦੌਰਾਨ ਪਰਿਵਾਰਕ ਮੈਂਬਰਾਂ ਵਲੋਂ
ਸੜਕ ‘ਤੇ ਉੱਤਰ ਕੇ ਪੁਲਸ ਪ੍ਰਸ਼ਾਸਨ ਖਿਲ਼ਾਫ ਨਾਅਰੇਬਾਜ਼ੀ ਕੀਤੀ ਜਾਂਦੀ ਹੈ।ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਮ੍ਰਿਤਕ ਖਿਲਾਫ 19 ਅਕਤੂਬਰ ਨੂੰ ਦਰਖਾਸਤ ਦਰਜ ਕਰਵਾਈ ਗਈ ਸੀ ਕਿ ਉਕਤ ਨੌਜਵਾਨ ਕੰਧ ਟੱਪ ਕੇ ਸਾਡੇ ਘਰ ਆਇਆ ਅਤੇ ਛੇੜਛਾੜ ਕੀਤੀ।22 ਅਕਤੂਬਰ ਨੂੰ ਕੇਵਲ ਸਿੰਘ ਸਬ-ਇੰਸਪੈਕਟਰ ਵਲੋਂ ਨੌਜਵਾਨ ਨੂੰ ਥਾਣੇ ਬੁਲਾਇਆ ਗਿਆ ਸੀ।ਪੁਲਸ ਦਾ ਕਹਿਣਾ ਹੈ ਕਿ ਪੁਲਸ ਵਲੋਂ ਉਸ ਨੂੰ ਨਾ ਤਾਂ ਕਸਟੱਡੀ ‘ਚ ਰੱਖਿਆ ਗਿਆ ਸੀ ਨਾ ਹੀ ਕੁੱਟਿਆ ਗਿਆ।ਉਸਦੀ ਪਹਿਲਾਂ ਦੀ ਹਾਲਤ ਖਰਾਬ ਸੀ।ਪੁਲਸ ਨੇ ਕਿਹਾ ਕਿ ਜਿਸ ਨਾਲ ਉਸ ਦੇ ਸਬੰਧ ਸਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਹੀ ਉਸਦੀ ਕੁੱਟਮਾਰ ਕੀਤੀ ਗਈ।ਇਸ ਦੌਰਾਨ ਪੁਲਸ ਨੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਹੈ।ਹਾਲਾਂਕਿ 3 ਘੰਟੇ ਤੱਕ ਜਾਮ ਲੱਗਾ ਰਿਹਾ ਕੋਈ ਵੀ ਪੁਲਸ ਅਧਿਕਾਰੀ ਉੱਥੇ ਪਰਿਵਾਰਕ ਮੈਂਬਰਾਂ ਦੀ ਸੂਹ ਲੈਣ ਲਈ ਨਾ ਪਹੁੰਚਿਆ।