Neighbor accused of theft: ਅੰਮ੍ਰਿਤਸਰ ਦੇ ਸੁਲਤਾਨਵਿੰਡ ‘ਚ ਇਕ ਨੌਜਵਾਨ ਦੀ ਮੌਤ ਹੋਈ ਹੈ, ਤਾਂ ਕਿਹਾ ਜਾ ਰਿਹਾ ਹੈ ਕਿ ਕਿਸੇ ਔਰਤ ਵਲੋਂ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਨੌਜਵਾਨ ਵਲੋਂ ਮੇਰਾ ਮੋਬਾਈਲ ਚੋਰੀ ਕੀਤਾ ਗਿਆ ਤਾਂ ਪੁਲਿਸ ਵਲੋਂ ਇਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਤਾਂ ਜਦ ਪੁਲਿਸ ਵਲੋਂ ਨੌਜਵਾਨ ਨੂੰ ਹਿਰਾਸਤ ‘ਚ ਲਿਆ ਗਿਆ ਤਾਂ ਇਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਸਵਿੰਦਰ ਕੌਰ ਜੀ ਨੇ ਦੱਸਿਆ ਕਿ ਗਵਾਂਢ ‘ਚ ਇਕ ਔਰਤ ਰਹਿੰਦੀ ਜਿਸ ਨੇ ਚੋਰੀ ਦਾ ਆਰੋਪ ਮੇਰੇ ਪੁੱਤਰ ਤੇ ਲਾਇਆ ਸੀ ਉਨ੍ਹਾਂ ਇਹ ਵੀ ਦੱਸਿਆ ਕਿ ਕੱਲ ਸਵੇਰੇ ਉਹ ਔਰਤ ਰੋਂਦੀ ਹੋਈ ਆਈ ਤੇ ਮੇਰੇ ਮੁੰਡੇ ਤੇ ਚੋਰੀ ਦਾ ਇਲਜਾਮ ਲੱਗਾ ਰਹੀ ਸੀ ਕਿ ਉਸ ਦੇ ਪੁੱਤ ਵਲੋਂ ਉਸ ਦਾ ਫੋਨ ਚੋਰੀ ਕੀਤਾ ਗਿਆ ਹੈ।
ਉਸ ਵੇਲੇ ਨੌਜਵਾਨ ਦੀ ਮਾਂ ਨੇ ਉਸ ਔਰਤ ਨੂੰ ਸਮਝਾਇਆ ਕਿ ਉਸ ਦਾ ਪੁੱਤ ਕੰਮ ਤੇ ਲੱਗਾ ਹੈ ਤੇ ਉਹ ਅਜਿਹੇ ਕੰਮ ਨਹੀਂ ਕਰਦਾ। ਇਸ ਤੋਂ ਬਾਅਦ ਔਰਤ ਨੇ ਪੁਲਿਸ ਨੂੰ ਬੁਲਾ ਲਿਆ। ਅਤੇ ਪੁਲਿਸ ਨੇ ਨੌਜਵਾਨ ਦੀ ਤੋਂ ਪੁੱਛ ਗਿੱਛ ਕੀਤੀ ਤੇ ਬੁਲਾ ਭਲਾ ਬੋਲਿਆ। ਜਿਸ ਤੋਂ ਬਾਅਦ ਨੌਜਵਾਨ ਨੂੰ ਕੰਮ ਤੋਂ ਚੱਕ ਕੇ ਥਾਣੇ ਲੈ ਗਏ। ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਕੁੱਟ ਮਾਰ ਕੀਤੀ। ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਸਵੇਰੇ ਨੌਜਵਾਨ ਦੀ ਲਾਸ਼ ਚੋਂਕ ਚੋ ਮਿਲੀ ਜੋ ਘਰ ਲਿਆਂਦੀ ਗਈ। ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰਦੇ ਹਨ। ਮਾਂ ਦਾ ਰੋ-ਰੋ ਬੁਰਾ ਹਾਲ ਹੈ।