Ravneet Bittu targeted Sidhu: ਪੰਜਾਬ ‘ਚ ਇਸ ਸਮੇਂ ਖੇਤੀ ਕਾਨੂੰਨਾਂ ਕਰਕੇ ਸਿਆਸਤ ਗਰਮਾਈ ਹੋਈ ਹੈ। ਪਿੱਛਲੇ ਹਫਤੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਵੀ ਸੱਦਿਆ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ‘ਚ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਚਾਰ ਬਿੱਲ ਪਾਸ ਕੀਤੇ ਗਏ ਸੀ। ਵਿਸ਼ੇਸ਼ ਸੈਸ਼ਨ ਤੋਂ ਬਾਅਦ ਪਾਰਟੀਆਂ ਨੇ ਆਪਣੀ ਅੱਗੇ ਦੀ ਰਣਨੀਤੀ ਤੈਅ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਇਸ ਦੇ ਵਿਚਕਾਰ ਹੁਣ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਆਪਸ ਵਿੱਚ ਉਲਝ ਦੇ ਹੋਏ ਨਜਰ ਆ ਰਹੇ ਹਨ। ਅੱਜ ਪੰਜਾਬ ਕਾਂਗਰਸ ਦੇ ਲੁਧਿਆਣਾ ਤੋਂ ਐਮ ਪੀ ਰਵਨੀਤ ਬਿੱਟੂ ਨੇ ਇੱਕ ਵੀਡੀਓ ਜਾਰੀ ਕਰਦਿਆਂ ਬਿਨਾਂ ਨਾਮ ਲਏ ਕਾਂਗਰਸ ਦੇ ਹੀ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਨਾ ਸਾਧਿਆ ਹੈ। ਬਿੱਟੂ ਨੇ ਕਿਹਾ ਪੰਜਾਬ ਦੇ ਵਿੱਚ ਹਰ ਸੀਜਨ ਤਕਰੀਬਨ 1 ਲੱਖ 60 ਹਜਾਰ ਮੈਟ੍ਰਿਕ ਟਨ ਝੋਨੇ ਦੀ ਪੈਦਾਵਾਰ ਹੁੰਦੀ ਹੈ, ਅਤੇ 1 ਲੱਖ 30 ਹਜਾਰ ਮੈਟ੍ਰਿਕ ਟਨ ਕਣਕ ਦੀ ਪੈਦਾਵਾਰ ਹੁੰਦੀ ਹੈ। ਬਿੱਟੂ ਨੇ ਕਿਹਾ ਕਿ ਇਸ ਦੀ ਕੀਮਤ ਤਕਰੀਬਨ 70 ਹਜਾਰ ਕਰੋੜ ਰੁਪਏ ਤੱਕ ਹੁੰਦੀ ਹੈ। ਬਿੱਟੂ ਨੇ ਇੱਥੇ ਅੱਗੇ ਕਿਹਾ ਕਿ ਪੰਜਾਬ ਐਨੀ ਫਸਲ ਨੂੰ ਸਿਰਫ ਇੱਕ ਸਾਲ ਦੇ ਲਈ ਸਟੋਰ ਕਰ ਸਕਦਾ ਹੈ, ਪਰ ਇਸ ਤੋਂ ਬਾਅਦ ਪੰਜਾਬ ਦੇ ਕੋਲ ਸਟੋਰ ਕਰਨ ਦੇ ਲਈ ਜਗ੍ਹਾ ਵੀ ਨਹੀਂ ਹੋਵੇਗੀ, ਅਤੇ ਉਸ ਤੋਂ ਪੰਜਾਬ ਦੀ ਫਸਲ ਦੀ ਖਰੀਦ ਕੌਣ ਕਰੇਗਾ। ਬਿੱਟੂ ਨੇ ਸਿੱਧੂ ਨੇ ਬਿਆਨ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁੱਝ ਲੋਕ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਹਨ।
ਰਵਨੀਤ ਬਿੱਟੂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਲੱਖਾਂ-ਕਰੋੜਾਂ ਦੀ ਗਿਣਤੀ ‘ਚ ਪੰਜਾਬੀ ਫ਼ੌਜ, ਪੈਰਾਂ ਮਿਲਟਰੀ ਫੋਰਸਸ ਅਤੇ ਟਰਾਂਸਪੋਟਰ ਦੇ ਵਿੱਚ ਸ਼ਾਮਿਲ ਹਨ। ਇਸ ਲਈ ਅਸੀਂ ਇਹ ਨਹੀਂ ਸੋਚ ਸਕਦੇ ਕਿ ਭਾਰਤ ਪੰਜਾਬ ਦੇ ਨਾਲ ਆਪਣਾ ਨਾਤਾ ਤੋੜ ਲਵੇਂਗਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਰਹਿ ਕਿ ਹੀ ਆਪਣੀਆਂ ਮੰਗਾਂ ਨੂੰ ਸਵੀਕਾਰ ਕਰਵਾ ਸਕਦੇ ਹਾਂ, ਜੇਕਰ ਕੇਂਦਰ ਸਰਕਾਰ ਪਿੱਛੇ ਹੱਟਦੀ ਹੈ ਤਾ ਅਸੀਂ ਆਪਣੇ ਹੱਕਾਂ ਲਈ ਲੜਾਗੇ ਅਤੇ ਆਪਣਾ ਸੰਘਰਸ਼ ਤੇਜ ਕਰ ਆਪਣੀਆਂ ਮੰਗਾਂ ਨੂੰ ਮਨਵਾਮਾਗੇ। ਉਨ੍ਹਾਂ ਅੱਗੇ ਕਿਹਾ ਕਿ ਕੁੱਝ ਲੀਡਰ ਬੇਤੁਕੇ ਬਿਆਨ ਦੇ ਰਹੇ ਹਨ ਜਿਨ੍ਹਾਂ ਦਾ ਕੋਈ ਵੀ ਮਤਲਬ ਨਹੀਂ ਹੈ। ਉਨ੍ਹਾਂ ਸਿੱਧੂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋ ਤੁਸੀ ਖੁਦ ਕੈਬਨਿਟ ਮੰਤਰੀ ਸੀ ਉਸ ਸਮੇ ਤੁਸੀ ਇੱਕ ਵੀ ਸੁਝਾਅ ਕਿਉਂ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਟੇਜ ਤੇ ਖੜ ਕੇ ਕਿਸੇ ਵੀ ਤਰਾਂ ਦਾ ਬਿਆਨ ਦੇਣਾ ਬਹੁਤ ਸੌਖਾ ਹੁੰਦਾ ਹੈ।